ਮਨੀਸ਼ਾ ਗੁਲਾਟੀ ਨੇ ਬੰਗਲਾਦੇਸ਼ੀ ਮਹਿਲਾ ਨਾਲ ਕੀਤੀ ਮੁਲਾਕਾਤ, ਦਿੱਤਾ ਇਹ ਭਰੋਸਾ
ਅੰਮ੍ਰਿਤਸਰ: ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਪਿੰਗਲਵਾੜਾ ਸੰਸਥਾ ਚ ਮੌਜੂਦ ਔਰਤਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮਨੀਸ਼ਾ ਗੁਲਾਟੀ ਨੇ ਬੰਗਲਾਦੇਸ਼ ਤੋਂ ਆਈ ਇੱਕ ਔਰਤ ਨਾਲ ਵੀ ਮੁਲਾਕਾਤ ਕੀਤੀ ਅਤੇ ਉਸਨੂੰ ਭਰੋਸਾ ਦਿੱਤਾ ਕਿ ਉਹ ਉਸ ਨੂੰ ਜਲਦ ਹੀ ਗ੍ਰਹਿ ਵਿਭਾਗ ਨਾਲ ਗੱਲ ਕਰਕੇ ਉਸਨੂੰ ਉਸਦੇ ਘਰ ਪਹੁੰਚਾਉਣਗੇ। ਪਿੰਗਲਵਾੜਾ ਸੰਸਥਾ ਦੀ ਮੁਖੀ ਬੀਬੀ ਇੰਦਰਜੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇੱਕ ਪੱਤਰ ਲਿਖਿਆ ਜਾਵੇਗਾ ਜਿਸ ’ਚ ਉਨ੍ਹਾਂ ਵੱਲੋਂ ਜੋ ਵੀ ਗੂੰਗੇ ਬੋਲ਼ੇ ਬੱਚੇ ਹਨ ਉਨ੍ਹਾਂ ਲਈ ਉਨ੍ਹਾਂ ਵੱਲੋਂ ਸਪੈਸ਼ਲ ਗਰਾਂਟ ਜਾਰੀ ਕਰਨ ਦੀ ਮੰਗ ਕੀਤੀ ਜਾਵੇਗੀ।
TAGGED:
ਸਪੈਸ਼ਲ ਗਰਾਂਟ ਜਾਰੀ ਕਰਨ ਦੀ ਮੰਗ