ਅਮਰਦਾਸ ਐਵਨਿਉ ’ਚ ਵਿਆਹੁਤਾ ਦੀ ਭੇਦਭਰੇ ਹਲਾਤਾਂ ’ਚ ਮੌਤ - ਏਅਰ ਫੋਰਸ
ਅੰਮ੍ਰਿਤਸਰ: ਏਅਰ ਪੋਰਟ ਰੋਡ ਗੁਰੂ ਅਮਰਦਾਸ ਐਵਨਿਉ ਦੀ ਰਹਿਣ ਵਾਲੀ ਅਭੀਜਿਤਾ ਬੁਟਿਆ ਵੱਲੋਂ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕਾ ਉੜੀਸਾ ਦੀ ਰਹਿਣ ਵਾਲੀ ਸੀ ਅਤੇ ਉਸ ਦਾ ਵਿਆਹ ਏਅਰ ਫੋਰਸ ’ਚ ਤਾਇਨਾਤ ਕਰਨ ਵਾਲੇ ਤਪਸ਼ਰਜੰਨ ਨਾਲ 6 ਸਾਲ ਪਹਿਲਾ ਹੋਇਆ ਸੀ। ਲੜਕੀ ਦੇ ਪਿਤਾ ਨੇ ਪਤੀ ਤੇ ਸੱਸ ’ਤੇ ਕਤਲ ਕਰਨ ਦੇ ਇਲਜ਼ਾਮ ਲਗਾਏ ਹਨ। ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਸੂਚਨਾ ਮਿਲੀ ਸੀ ਬੀਤੀ 6 ਅਪ੍ਰੈਲ ਨੂੰ ਅਭੀਜਿਤਾ ਬੁਟਿਆ ਨਾਮ ਦੀ ਵਿਆਹੁਤਾ ਨੇ ਆਪਣੇ ਪਤੀ ਨਾਲ ਤਕਰਾਰ ਦੇ ਚਲਦੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਹੈ। ਜਿਸ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ ਕਿਉਂਕਿ ਸਾਨੂੰ ਕਤਲ ਹੋਣ ਦਾ ਸ਼ੱਕ ਹੈ।