ਤੇਜ਼ ਰਫਤਾਰ ਬਲੈਰੋ ਪਿੱਕ-ਅੱਪ ਬਿਜਲੀ ਦੇ ਖੰਭੇ ਨਾਲ ਟਕਰਾਇਆ, ਟਲਿਆ ਵੱਡਾ ਹਾਦਸਾ - jaladhar news
ਅਬਾਦਪੁਰ ਵਿਖੇ ਇੱਕ ਬੇਕਾਬੂ ਹੋਏ ਬਲੈਰੋ ਪਿੱਕ-ਅੱਪ ਦਾ ਸੰਤੁਲਤ ਵਿਗੜਨ ਕਾਰਨ ਉਹ ਬਿਜਲੀ ਦੇ ਖੰਭੇ ਵਿੱਚ ਜਾ ਵੱਜਿਆ। ਇਸੇ ਨਾਲ ਹੀ ਇੱਹ ਪਿਕ-ਅੱਪ ਦੀ ਚਪੇਟ ਵਿੱਚ ਆਕੇ ਇੱਕ ਮੋਟਰਸਾਇਕ ਚਾਲਕ ਨੌਜਵਾਨ ਵੀ ਜ਼ਖਮੀ ਹੋ ਗਿਆ। ਇਸ ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਇਸ ਹਾਦਸੇ ਦਾ ਕਾਰਨ ਡਰਾਇਵਰ ਵੱਲੋਂ ਗੱਡੀ ਨੂੰ ਤੇਜ਼ ਰਫਤਾਰ ਨਾਲ ਚਲਾਉਣਾ ਹੈ। ਉਨ੍ਹਾਂ ਦੱਸਿਆ ਕਿ ਇਹ ਗੱਡੀ ਰਫਤਾਰ ਬਹੁਤ ਤੇਜ਼ ਸੀ, ਜਿਸ ਕਾਰਨ ਡਰਾਇਵਰ ਉਸ 'ਤੇ ਕਾਬੂ ਗੁਆ ਬੈਠਾ। ਇਸ ਕਾਰਨ ਗੱਡੀ ਬਿਜਲੀ ਦੇ ਖੰਬੇ ਨਾਲ ਜਾ ਟਕਰਾਈ। ਇਸ ਹਾਦਸੇ ਵਿੱਚ ਖੰਭਾ ਟੁੱਟ ਗਿਆ ਤੇ ਬਿਜਲੀ ਦੀਆਂ ਤਾਰਾਂ ਇੱਧਰ-ਉੱਧਰ ਫੈਲ ਗਈਆਂ। ਇਸ ਹਾਦਸੇ ਵਿੱਚ ਇੱਕ ਰੇਹੜੀ-ਫੜ੍ਹੀ ਵਾਲੇ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਹਾਦਸੇ ਵਿੱਚ ਜ਼ਖਮੀ ਹੋਏ ਬਬਲੂ ਨੇ ਦੱਸਿਆ ਕਿ ਗੱਡੀ ਦੀ ਰਫ਼ਤਾਰ ਤੇਜ਼ ਹੋਣ ਕਾਰਨ ਹਾਦਸਾ ਵਾਪਰੀਆ ਹੈ। ਇਸ ਹਾਦਸੇ ਤੋਂ ਬਾਅਦ ਗੱਡੀ ਦਾ ਡਰਾਇਵਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਪਹੁੰਚੀ ਪੁਲਿਸ ਵਲੋਂ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।