ਤੁੰਗ ਢਾਬ ਡਰੇਨ ਨੂੰ ਕੀਤਾ ਜਾਵੇਗਾ ਪ੍ਰਦੂਸ਼ਣ ਮੁਕਤ-ਔਜਲਾ - ਲੋਕਸਭਾ ਮੈਂਬਰ
ਅੰਮ੍ਰਿਤਸਰ: ਤੁੰਗ ਢਾਬ ਡਰੇਨ ਨੂੰ ਪੜਾਅਵਾਰ ਪ੍ਰਦੂਸ਼ਣ ਮੁਕਤ ਕਰਨ ਲਈ ਲੈ ਕੇ ਲੋਕਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਜ਼ਿਲ੍ਹੇ ਦੇ ਅਧਿਕਾਰੀਆਂ ਦੇ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਲੋਕਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਤੁੰਗ ਢਾਬ ਡਰੇਨ ਦੀ ਸਫਾਈ ਲਈ ਜੇਠੂਵਾਲ ਨਹਿਰ ਵਿਚੋ ਸਾਫ ਪਾਣੀ ਲੈ ਕੇ ਇਸ ਵਿਚ ਛੱਡਿਆ ਜਾਵੇਗਾ ਤੇ ਡਰੇਨ ਨੂੰ ਮੁੜ ਚਲਾਇਆ ਜਾਵੇਗਾ। ਇਸ ਨਾਲ ਲੋਕਾਂ ਨੂੰ ਇਸ ਤੋਂ ਪੈਣ ਵਾਲੇ ਮਾੜੇ ਅਸਰ ਤੋਂ ਬਚਾਇਆ ਜਾ ਸਕੇਗਾ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਤੁੰਗ ਢਾਬ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਫੋਰੀ ਤੋਰ ’ਤੇ ਹੱਲ ਲਈ 7 ਕਰੋੜ ਰੁਪਏ ਦੀ ਲਾਗਤ ਨਾਲ ਜੇਠੂਵਾਲ ਨਹਿਰ ਤੋ ਰਸਤਾ ਬਣਾ ਕੇ ਸਾਫ ਪਾਣੀ ਛੱਡਿਆ ਜਾਵੇਗਾ,ਜਿਸ ਨਾਲ ਲਗਾਤਾਰ ਸਾਫ ਪਾਣੀ ਆਉਣ ਨਾਲ ਡਰੇਨ ਪ੍ਰਦੂਸਣ ਮੁਕਤ ਹੋ ਸਕੇਗੀ।