ਕੋਕਾ-ਕੋਲਾ ਡੀਲਰ ਨੇ ਦੁਕਾਨਦਾਰ ’ਤੇ ਚਲਾਇਆਂ ਸ਼ਰੇਆਮ ਗੋਲੀਆਂ, ਦੇਖੋ ਵੀਡੀਓ - Service on the online portal
ਅੰਮ੍ਰਿਤਸਰ: ਪਿਛਲੇ ਦਿਨ ਸਰਹੱਦੀ ਇਲਾਕੇ ਅਟਾਰੀ ਵਿਖੇ ਵਪਾਰ ਦੇ ਲੈਣ ਦੇਣ ਨੂੰ ਲੈਕੇ ਕੋਕਾ-ਕੋਲਾ ਕੰਪਨੀ ਦੇ ਡੀਲਰ ਜਸਵਿੰਦਰ ਸਿੰਘ ਨੇ ਦੁਕਾਨਦਾਰ ਰਮਨ ਭੰਡਾਰੀ ਦੀ ਲੱਤ ’ਤੇ ਗੋਲੀ ਮਾਰ ਦਿੱਤੀ। ਗੋਲੀ ਲੱਗਣ ਕਾਰਨ ਦੁਕਾਨਦਾਰ ਜਖਮੀ ਹੋ ਗਿਆ ਜਿਸ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਦੱਸ ਦਈਏ ਕਿ ਸਰਹੱਦੀ ਖੇਤਰ ਅਟਾਰੀ ਵਿੱਚ ਵਾਪਾਰ ਦੇ ਲੈਣ -ਦੇਣ ਨੂੰ ਲੈ ਕੇ ਕੋਕਾ ਕੋਲਾ ਕੰਪਨੀ ਦੇ ਡੀਲਰ ਜਸਵਿੰਦਰ ਨੇ ਦੁਕਾਨਦਾਰ ਨੂੰ ਚੰਗੀ ਸਰਵਿਸ ਨਹੀਂ ਦਿੱਤੀ ਅਤੇ ਦੁਕਾਨਦਾਰ ਵੱਲੋਂ ਆਨਲਾਈਨ ਪੋਰਟਲ 'ਤੇ ਸਰਵਿਸ ਦੀ ਸ਼ਿਕਾਇਤ ਦੇ ਕਾਰਨ ਕੋਕਾ ਕੋਲਾ ਕੰਪਨੀ ਦੇ ਡੀਲਰ ਨੇ ਉਸ ਨੂੰ ਗੋਲੀ ਮਾਰ ਦਿੱਤੀ।