ਪੰਜਾਬ

punjab

AAP CM ਚਿਹਰਾ: ਸੁਣੋ ਭਗਵੰਤ ਮਾਨ ਦਾ ਕੀ ਮੰਨਣਾ ਹੈ

By

Published : Jan 13, 2022, 12:42 PM IST

Updated : Jan 13, 2022, 1:03 PM IST

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਉਨ੍ਹਾਂ ਨੇ ਭਗਵੰਤ ਮਾਨ ਨੂੰ ਸੀਐਮ ਦਾ ਉਮੀਦਵਾਰ ਬਣਨ ਦੀ ਪੇਸ਼ਕਸ਼ ਕੀਤੀ ਸੀ ਪਰ ਮਾਨ ਨੇ ਸਿੱਧੇ ਤੌਰ ’ਤੇ ਸੀਐਮ ਉਮੀਦਵਾਰ ਬਣਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸੁਝਾਅ ਆਇਆ ਕਿ ਪੰਜਾਬ ਦੇ ਲੋਕਾਂ ਕੋਲੋਂ ਸਰਵੇ ਕਰਵਾ ਕੇ ਪਾਰਟੀ ਵੱਲੋਂ ਸੀਐਮ ਦੇ ਉਮੀਦਵਾਰ ਦੀ ਚੋਣ ਕਰਵਾਈ ਜਾਵੇ ਤੇ ਇਸੇ ਕਰਕੇ ਹੁਣ ਲੋਕਾਂ ਦੀ ਰਾਏ ਲੈਣ ਦਾ ਫੈਸਲਾ ਲਿਆ ਹੈ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਨੇ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੈਨੂੰ ਸੀਐੱਮ ਨੇ ਕਿਹਾ ਕਿ ਤੁਹਾਡਾ ਨਾਮ ਸੀਐੱਮ ਲਈ ਬੋਲ ਦਿੰਦੇ ਹਾਂ ਪਰ ਉਹਨਾਂ ਨੇ ਕਿਹਾ ਕਿ ਮੈਂ ਕਿਹਾ ਸੀਐੱਮ ਨੇ ਲੋਕਾਂ ਵਿੱਚ ਰਹਿ ਕੇ ਕੰਮ ਕਰਨਾ ਹੈ, ਇਸ ਲਈ ਸਾਨੂੰ ਇਹ ਵੀ ਲੋਕਾਂ 'ਤੇ ਛੱਡਣਾ ਚਾਹੀਦਾ ਹੈ, ਲੋਕ ਖੁਦ ਹੀ ਸੀਐੱਮ ਚਿਹਰਾ ਦੱਸਣ।
Last Updated : Jan 13, 2022, 1:03 PM IST

ABOUT THE AUTHOR

...view details