ਅੰਮ੍ਰਿਤਸਰ: ਕੋਰੋਨਾ ਦੀ ਮਾਰ ਹੇਠਾਂ ਰਿਕਸ਼ਾ ਚਾਲਕ - ਕੋਰੋਨਾ ਵਾਇਰਸ
ਕੋਰੋਨਾ ਵਾਇਰਸ ਕਰਕੇ ਦੁਨੀਆ ਭਰ ਵਿੱਚ ਸਾਰੇ ਵਪਾਰ ਠੱਪ ਹੋ ਕੇ ਰਹਿ ਗਏ ਹਨ। ਚਾਹੇ ਉਹ ਵਪਾਰ ਵੱਡਾ ਹੋਵੇ ਜਾ ਫਿਰ ਚਾਹੇ ਛੋਟਾ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਹੈ ਅੰਮ੍ਰਿਤਸਰ ਵਿੱਚ। ਜਿੱਥੇ ਸਾਰੇ ਹੀ ਰਿਕਸ਼ਾ ਚਾਲਕ ਕੋਰੋਨਾ ਦੀ ਮਾਰ ਹੇਠਾਂ ਆ ਗਏ ਹਨ। ਉਨ੍ਹਾਂ ਕਹਿਣਾ ਹੈ ਕਿ ਜਿੱਥੇ ਉਨ੍ਹਾਂ ਨੂੰ ਰੋਜ਼ 700-800 ਰੁਪਏ ਦੀ ਕਮਾਈ ਹੁੰਦੀ ਸੀ, ਉਥੇ ਹੀ ਹੁਣ ਸਿਰਫ਼ 150-250 ਰੁਪਏ ਹੀ ਕਮਾਏ ਜਾ ਰਹੇ ਹਨ। ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਹਰ ਵਰਗ ਦੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।