ਕੇਂਦਰ ਸਰਕਾਰ ਵੱਲੋਂ ਜੀਐਸਟੀ ਦਾ ਹਿੱਸਾ ਨਾ ਦੇਣ ਕਰਕੇ ਪੰਜਾਬ ਵਿੱਚ ਆਰਥਿਕ ਮੰਦੀ ਦੇ ਹਾਲਾਤ: ਜਸਬੀਰ ਸਿੰਘ ਗਿੱਲ - parliament speech
ਸੰਸਦ ਵਿੱਚ ਬੋਲਦਿਆਂ ਖਡੂਰ ਸਾਹਿਬ ਦੇ ਐਮਪੀ ਜਸਬੀਰ ਸਿੰਘ ਗਿੱਲ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਕੀਤੀ ਜਾ ਰਹੀ ਬੇਇਨਸਾਫ਼ੀ ਤੇ ਮਤਰੇਏ ਮਾਂ ਵਾਲੇ ਸਲੂਕ ਦੀ ਵਿਰੋਧਤਾ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨੂੰ ਜਤਾਇਆ ਕਿ ਪੰਜਾਬ ਲੰਬੇ ਸਮੇਂ ਤੋਂ ਦੇਸ਼ ਦੀ ਲੜਾਈ ਲੜ ਰਿਹਾ ਹੈ ਪਰ ਕੇਂਦਰ ਤੋਂ ਵੱਧ ਉਮੀਦ ਤੇ ਦੂਰ ਪਰ ਕੇਂਦਰ ਪੰਜਾਬ ਦਾ ਬਣਦਾ ਹੱਕ ਵੀ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਸਤੰਬਰ ਮਹੀਨੇ ਤੋਂ ਪੰਜਾਬ ਦੇ ਜੀਐਸਟੀ ਦਾ ਹਿੱਸਾ 6200 ਕਰੋੜ ਰੁਪਏ ਬਣਦਾ ਹੈ ਜੋ ਅਜੇ ਤੱਕ ਕੇਂਦਰ ਸਰਕਾਰ ਨੇ ਨਹੀਂ ਦਿੱਤਾ।