ਕੋਵਿਡ-19 ਮਹਾਂਮਾਰੀ ਨੂੰ ਖਤਮ ਕਰਨ ਦੇ ਲਈ ਵੈਕਸੀਨ ਦੀ ਉਮੀਦ ਵੱਧ ਗਈ ਹੈ। ਇਹ ਕਹਿਣਾ ਹੈ ਵਿਸ਼ਵ ਸਿਹਤ ਸੰਗਠਨ (ਡਬਲਿਯੂਐੱਚਓ) ਦੇ ਚੈਅਰਮੈਨ ਟ੍ਰੇਡੋਜ਼ ਐਡਹੋਮ ਗੈਬ੍ਰੇਯਿਸਿਸ ਦਾ। ਉਨ੍ਹਾਂ ਕਿਹਾ ਕਿ ਹਾਲਾਂਕਿ ਵੈਕਸੀਨ ਦੇ ਨਾਲ ਸਿਹਤ ਉਪਾਅ ਵੀ ਅਪਨਾਉਣੇ ਹੋਣਗੇ, ਜਿਸਦੇ ਕਾਰਗਰ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਸਮਾਚਾਰ ਏਜੰਸੀ ਸਿਨਹੁਆ ਦੀ ਰਿਪੋਰਟ ਮੁਤਾਬਕ, ਡਬਲਿਯੂਐੱਚਓ ਪ੍ਰਮੁੱਖ ਦਾ ਇਹ ਬਿਆਨ ਦਵਾਈ ਬਨਾਉਣ ਵਾਲੀ ਐਸਟ੍ਰਾਜੇਨੇਕਾ ਕੰਪਨੀ ਦੇ ਸੋਮਵਾਰ ਨੂੰ ਇਹ ਕਹਿਣ ਤੋਂ ਬਾਅਦ ਆਈ ਹੈ ਕਿ ਆਕਸਫ਼ੋਰਡ ਯੂਨੀਵਰਸਿਟੀ ਦੇ ਸਹਿਯੋਗ ਨਾਲ ਵਿਕਸਿਤ ਕੀਤੀ ਜਾ ਰਹੀ ਕੋਵਿਡ-19 ਵੈਕਸੀਨ 90 ਪ੍ਰਤੀਸ਼ਤ ਤੱਕ ਪ੍ਰਭਾਵਸ਼ਾਲੀ ਹੈ। ਫ਼ਾਇਜ਼ਰ ਅਤੇ ਮਾਡਰਨਾ ਤੋਂ ਬਾਅਦ ਇਹ ਤੀਸਰੀ ਕੰਪਨੀ ਹੈ, ਜਿਸਨੇ ਆਖ਼ਰੀ ਸਟੇਜ ਦੇ ਅੰਕੜੇ ਦੱਸੇ ਹਨ।
ਟ੍ਰੇਡੋਜ਼ ਨੇ ਕਿਹਾ, "ਇਸ ਵਿਗਿਆਨਕ ਉਪਲਬੱਧੀ ਦੇ ਮਹਤੱਵ ਨੂੰ ਘੱਟ ਨਹੀ ਮੰਨਿਆ ਜਾ ਸਕਦਾ, ਕਿਉਂ ਕਿ ਇਤਿਹਾਸ ’ਚ ਕੋਈ ਵੀ ਵੈਕਸੀਨ ਇਨ੍ਹੀ ਤੇਜੀ ਨਾਲ ਇਜ਼ਾਦ ਨਹੀਂ ਹੋਈ ਹੈ। ਵਿਗਿਆਨਿਕਾਂ ਦੀ ਸ਼੍ਰੇਣੀ ਨੇ ਵੈਕਸੀਨ ਦੇ ਲਈ ਨਵਾਂ ਮਾਪਦੰਡ ਨਿਰਧਾਰਿਤ ਕਰ ਦਿੱਤਾ ਹੈ। ਹੁਣ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਇਸਦੇ ਹਰ ਵਰਗ ਤੱਕ ਪਹੁੰਚਾਉਣ ਲਈ ਪੈਮਾਨਾ ਨਿਰਧਾਰਿਤ ਕਰਨਾ ਚਾਹੀਦਾ ਹੈ, ਕਿਉਂ ਕਿ ਜਿਸ ਤੇਜੀ ਨਾਲ ਟੀਕਾ ਵਿਕਸਿਤ ਕੀਤਾ ਗਿਆ ਹੈ, ਉਸ ਤਰ੍ਹਾਂ ਵੈਕਸੀਨ ਨੂੰ ਵੰਡਣਾ ਦਾ ਕੰਮ ਵੀ ਤੇਜੀ ਨਾਲ ਹੋਣਾ ਚਾਹੀਦਾ ਹੈ।