ਹੈਦਰਾਬਾਦ: ਗਲਤ ਚੀਜ਼ਾਂ ਖਾਣ-ਪੀਣ ਨਾਲ ਪੇਟ 'ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜਿਸ ਕਰਕੇ ਸਾਰਾ ਦਿਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਕੁਝ ਘਰੇਲੂ ਉਪਾਅ ਅਜ਼ਮਾ ਕੇ ਤੁਸੀਂ ਪੇਟ ਨੂੰ ਸਾਫ਼ ਕਰ ਸਕਦੇ ਹੋ। ਪੇਟ ਨੂੰ ਸਾਫ਼ ਕਰਨ 'ਚ ਦੁੱਧ ਫਾਇਦੇਮੰਦ ਹੋ ਸਕਦਾ ਹੈ। ਰੋਜ਼ ਰਾਤ ਨੂੰ ਗਰਮ ਦੁੱਧ ਪੀਣ ਨਾਲ ਕਬਜ਼, ਭੋਜਨ ਨਾ ਪਚਨਾ, ਐਸਿਡੀਟੀ ਵਰਗੀਆਂ ਸਮੱਸਿਆਵਾਂ ਘਟ ਹੋ ਸਕਦੀਆਂ ਹਨ। ਦੁੱਧ 'ਚ ਕੁਝ ਸਿਹਤਮੰਦ ਚੀਜ਼ਾਂ ਮਿਲਾ ਕੇ ਪੀਣ ਨਾਲ ਤੁਹਾਨੂੰ ਕਈ ਫਾਇਦੇ ਮਿਲ ਸਕਦੇ ਹਨ।
ਦੁੱਧ 'ਚ ਇਹ ਚੀਜ਼ਾਂ ਮਿਲਾ ਕੇ ਪੀਓ:
ਦੁੱਧ 'ਚ ਲੌਂਗ ਮਿਲਾ ਕੇ ਪੀਓ:ਜੇਕਰ ਸਵੇਰੇ-ਸਵੇਰੇ ਪੇਟ ਚੰਗੀ ਤਰ੍ਹਾਂ ਸਾਫ਼ ਨਹੀਂ ਹੋ ਰਿਹਾ, ਤਾਂ ਰਾਤ ਨੂੰ ਦੁੱਧ 'ਚ ਲੌਂਗ ਮਿਲਾਕੇ ਪੀਓ। ਇਸ ਨਾਲ ਨੀਂਦ ਵੀ ਬਿਹਤਰ ਹੋ ਸਕਦੀ ਹੈ ਅਤੇ ਕਬਜ਼ ਦੀ ਸਮੱਸਿਆਂ ਤੋਂ ਰਾਹਤ ਮਿਲ ਸਕਦੀ ਹੈ। ਇੱਕ ਗਲਾਸ ਗਰਮ ਦੁੱਧ ਵਿੱਚ ਲੌਂਗ ਪਾ ਕੇ ਚੰਗੀ ਤਰ੍ਹਾਂ ਉਬਾਲ ਕੇ ਪੀਣਾ ਪੇਟ ਲਈ ਫਾਇਦੇਮੰਦ ਹੋ ਸਕਦਾ ਹੈ।