ਹੈਦਰਾਬਾਦ:ਚਾਹ ਦੁਨੀਆਂ 'ਚ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਣ ਵਾਲੀ ਡ੍ਰਿੰਕ ਹੈ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਨਿੰਬੂ ਵਾਲੀ ਚਾਹ ਨੂੰ ਸ਼ਾਮਲ ਕਰ ਸਕਦੇ ਹੋ। ਇਸ ਚਾਹ ਨੂੰ ਪੀਣ ਨਾਲ ਸਿਹਤ ਨੂੰ ਕਈ ਲਾਭ ਮਿਲ ਸਕਦੇ ਹਨ। ਨਿੰਬੂ ਵਾਲੀ ਚਾਹ ਤੁਹਾਡੇ ਦਿਮਾਗ ਅਤੇ ਸਰੀਰ ਲਈ ਫਾਇਦੇਮੰਦ ਹੁੰਦੀ ਹੈ। ਇਹ ਚਾਹ ਸਿਰਫ਼ ਸਿਹਤ ਲਈ ਹੀ ਨਹੀਂ ਸਗੋ ਚਮੜੀ ਲਈ ਵੀ ਫਾਇਦੇਮੰਦ ਹੁੰਦੀ ਹੈ।
ਨਿੰਬੂ ਵਾਲੀ ਚਾਹ ਪੀਣ ਦੇ ਫਾਇਦੇ:
ਨਿੰਬੂ ਵਾਲੀ ਚਾਹ ਪੀਣ ਨਾਲ ਸਰਦੀ ਤੋਂ ਰਾਹਤ:ਸਰਦੀਆਂ ਸ਼ੁਰੂ ਹੋਣ ਵਾਲੀਆਂ ਹਨ। ਇਸ ਮੌਸਮ 'ਚ ਅਕਸਰ ਬਿਮਾਰ ਹੋਣ ਦਾ ਖਤਰਾ ਰਹਿੰਦਾ ਹੈ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਨਿੰਬੂ ਵਾਲੀ ਚਾਹ ਨੂੰ ਸ਼ਾਮਲ ਕਰ ਸਕਦੇ ਹੋ। ਸਰਦੀ, ਜ਼ੁਕਾਮ ਅਤੇ ਗਲੇ 'ਚ ਖਰਾਸ਼ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਤੁਸੀਂ ਸ਼ਹਿਦ ਦੇ ਨਾਲ ਨਿੰਬੂ ਵਾਲੀ ਚਾਹ ਪੀ ਸਕਦੇ ਹੋ। ਨਿੰਬੂ 'ਚ ਐਂਟੀਆਕਸੀਡੈਂਟ ਮੌਜ਼ੂਦ ਹੁੰਦੇ ਹਨ, ਜੋ ਛਾਤੀ 'ਚ ਇਕੱਠੇ ਹੋਏ ਜ਼ੁਕਾਮ ਤੋਂ ਰਾਹਤ ਪਾਉਣ 'ਚ ਮਦਦਗਾਰ ਹੋ ਸਕਦੇ ਹਨ।
ਦਿਲ ਨੂੰ ਸਿਹਤਮੰਦ ਰੱਖਣ 'ਚ ਨਿੰਬੂ ਵਾਲੀ ਚਾਹ ਫਾਇਦੇਮੰਦ: ਨਿੰਬੂ 'ਚ ਹੈਸਪੀਰੀਡਿਨ ਅਤੇ ਡਾਇਓਸਮਿਨ ਜਿਵੇਂ ਫਲੇਵੋਨੋਇਡਜ਼ ਹੁੰਦੇ ਹਨ, ਜੋ ਕੋਲੇਸਟ੍ਰੋਲ ਨੂੰ ਘਟ ਕਰਨ 'ਚ ਮਦਦ ਕਰਦੇ ਹਨ। ਇਸ ਲਈ ਰੋਜ਼ ਸ਼ਾਮ ਇੱਕ ਕੱਪ ਗਰਮ ਨਿੰਬੂ ਵਾਲੀ ਚਾਹ ਪੀਣ ਨਾਲ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲੇਗੀ।
ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਨਿੰਬੂ ਵਾਲੀ ਚਾਹ ਫਾਇਦੇਮੰਦ: ਨਿੰਬੂ ਵਾਲੀ ਚਾਹ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਨਿੰਬੂ ਵਾਲੀ ਚਾਹ ਪੀਣ ਨਾਲ ਭੁੱਖ ਵੀ ਕੰਟਰੋਲ 'ਚ ਰਹਿੰਦੀ ਹੈ। ਇਸ ਚਾਹ ਨੂੰ ਪੀਣ ਨਾਲ Metabolism ਬਿਹਤਰ ਹੁੰਦਾ ਹੈ ਅਤੇ ਬਲੱਡ ਸ਼ੂਗਰ ਦਾ ਪੱਧਰ ਕੰਟਰੋਲ 'ਚ ਰਹਿੰਦਾ ਹੈ।
ਚਮੜੀ ਲਈ ਨਿੰਬੂ ਵਾਲੀ ਚਾਹ ਫਾਇਦੇਮੰਦ: ਨਿੰਬੂ ਵਾਲੀ ਚਾਹ 'ਚ ਕਈ ਗੁਣ ਪਾਏ ਜਾਂਦੇ ਹਨ, ਜੋ ਤੁਹਾਡੀ ਚਮੜੀ ਨੂੰ ਨਿਖਾਰਨ 'ਚ ਮਦਦ ਕਰਦੇ ਹਨ। ਇਸ 'ਚ ਸਾੜ ਵਿਰੋਧੀ ਗੁਣ ਪਾਏ ਜਾਂਦੇ ਹਨ, ਜਿਸ ਨਾਲ ਫਿਣਸੀਆਂ ਅਤੇ ਦਾਗ-ਧੱਬੇ ਦੀ ਸਮੱਸਿਆਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਚਮੜੀ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ।