ਹੈਦਰਾਬਾਦ:ਆਪਣੇ ਚਿਹਰੇ ਦੀ ਸੁੰਦਰਤਾਂ ਪਾਉਣ ਲਈ ਲੋਕ ਕਈ ਤਰੀਕੇ ਅਜ਼ਮਾਉਦੇ ਹਨ ਅਤੇ ਕਈ ਪ੍ਰੋਡਕਟਸ ਦਾ ਇਸਤੇਮਾਲ ਕਰਦੇ ਹਨ। ਪਰ ਤੁਸੀਂ ਆਈਸ ਫੇਸ਼ੀਅਲ ਦੀ ਮਦਦ ਨਾਲ ਬਿਨ੍ਹਾਂ ਐਨਰਜ਼ੀ ਅਤੇ ਪੈਸਾ ਖਰਾਬ ਕੀਤੇ ਆਪਣੇ ਚਿਹਰੇ 'ਤੇ ਚਮਕ ਪਾ ਸਕਦੇ ਹੋ।
ਕੀ ਹੈ ਆਈਸ ਫੇਸ਼ੀਅਲ?: ਚਿਹਰੇ 'ਤੇ ਕੁਝ ਸਮੇਂ ਲਈ ਬਰਫ਼ ਲਗਾਉਣ ਨੂੰ ਆਈਸ ਫੇਸ਼ੀਅਲ ਕਹਿੰਦੇ ਹਨ। ਆਈਸ ਫੇਸ਼ੀਅਲ ਕਰਨ ਲਈ ਇੱਕ ਵੱਡੀ ਕਟੋਰੀ 'ਚ ਪਾਣੀ ਅਤੇ ਬਰਫ਼ ਪਾ ਕੇ ਆਪਣੇ ਚਿਹਰੇ ਨੂੰ ਉਸ 'ਚ ਡੁਬਾਇਆ ਜਾਂਦਾ ਹੈ ਅਤੇ 20-30 ਸਕਿੰਟ ਬਾਅਦ ਚਿਹਰੇ ਨੂੰ ਬਾਹਰ ਕੱਢ ਲਿਆ ਜਾਂਦਾ ਹੈ। ਜੇਕਰ ਤੁਸੀਂ ਚਿਹਰੇ ਨੂੰ ਪਾਣੀ 'ਚ ਨਹੀਂ ਡੁਬਾਉਣਾ ਚਾਹੁੰਦੇ, ਤਾਂ ਤੁਸੀਂ ਬਰਫ਼ ਦੇ 2-3 ਟੁੱਕੜੇ ਇੱਕ ਕੱਪੜੇ 'ਚ ਲਪੇਟ ਕੇ ਇਸਨੂੰ ਆਪਣੇ ਚਿਹਰੇ 'ਤੇ ਲਗਾ ਸਕਦੇ ਹੋ।
ਆਈਸ ਫੇਸ਼ੀਅਲ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ:
- ਚਿਹਰੇ 'ਤੇ 30 ਸਕਿੰਟ ਤੋਂ ਜ਼ਿਆਦਾ ਸਮੇਂ ਤੱਕ ਬਰਫ਼ ਨਾ ਰੱਖੋ।
- ਆਈਸ ਫੇਸ਼ੀਅਲ ਕਰਨ ਤੋਂ ਪਹਿਲਾ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਲਓ।
- ਚਿਹਰੇ ਨੂੰ ਸਾਫ਼ ਕਰਨ ਲਈ ਸਾਫ਼ ਕੱਪੜੇ ਦਾ ਇਸਤੇਮਾਲ ਕਰੋ।
- ਬਰਫ਼ ਜਮਾਉਣ ਲਈ ਸਾਫ਼ ਟ੍ਰੇ ਦੀ ਵਰਤੋ ਕਰੋ।
- ਸੰਵੇਦਨਸ਼ੀਲ ਚਮੜੀ ਵਾਲੇ ਲੋਕ ਆਈਸ ਫੇਸ਼ੀਅਲ ਨਾ ਕਰਨ।
ਆਈਸ ਫੇਸ਼ੀਅਲ ਦੇ ਫਾਇਦੇ:
- ਆਈਸ ਫੇਸ਼ੀਅਲ ਕਰਨ ਨਾਲ ਅੱਖਾਂ ਦੇ ਆਲੇ-ਦੁਆਲੇ ਸੋਜ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ।
- ਆਈਸ ਫੇਸ਼ੀਅਲ ਨਾਲ ਚਿਹਰੇ ਦਾ ਬਲੱਡ ਸਰਕੁਲੇਸ਼ਨ ਵਧਾਉਣ 'ਚ ਮਦਦ ਮਿਲਦੀ ਹੈ ਅਤੇ ਕੁਦਰਤੀ ਚਮਕ ਆਉਦੀ ਹੈ।
- ਆਈਸ ਫੇਸ਼ੀਅਲ ਕਰਨ ਨਾਲ ਫਿਣਸੀਆਂ ਦੀ ਸਮੱਸਿਆਂ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ।
- ਆਈਸ ਫੇਸ਼ੀਅਲ ਕਰਨ ਨਾਲ ਝੁਰੜੀਆਂ ਦੀ ਸਮੱਸਿਆਂ ਤੋਂ ਛੁਟਕਾਰਾ ਮਿਲਦਾ ਹੈ।
- ਆਈਸ ਫੇਸ਼ੀਅਲ ਦੀ ਮਦਦ ਨਾਲ ਚਿਹਰੇ ਦੇ ਤੇਲ ਨੂੰ ਘਟ ਕੀਤਾ ਜਾ ਸਕਦਾ ਹੈ।