ਹੈਦਰਾਬਾਦ: ਹਰ ਘਰ 'ਚ ਅਦਰਕ ਦਾ ਇਸਤੇਮਾਲ ਕੀਤਾ ਜਾਂਦਾ ਹੈ। ਅਦਰਕ ਦਾ ਇਸਤੇਮਾਲ ਭੋਜਨ ਦਾ ਸਵਾਦ ਵਧਾਉਣ ਲਈ ਹੀ ਨਹੀਂ ਸਗੋਂ ਕਈ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਵੀ ਕੀਤਾ ਜਾਂਦਾ ਹੈ। ਜਿਨ੍ਹਾਂ ਕੁੜੀਆਂ ਨੂੰ ਪੀਰੀਅਡਸ ਦੌਰਾਨ ਜ਼ਿਆਦਾ ਦਰਦ ਹੁੰਦਾ ਹੈ, ਉਨ੍ਹਾਂ ਲਈ ਖਾਲੀ ਪੇਟ ਅਦਰਕ ਖਾਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ।
ਅਦਰਕ ਦੇ ਫਾਇਦੇ:
ਪੀਰੀਅਡਸ ਦੇ ਦਰਦ ਤੋਂ ਰਾਹਤ ਪਾਉਣ 'ਚ ਅਦਰਕ ਮਦਦਗਾਰ:ਅਦਰਕ 'ਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ। ਇਸ ਨਾਲ ਸਰੀਰ ਦੇ ਦਰਦ ਤੋਂ ਆਰਾਮ ਮਿਲਦਾ ਹੈ। ਖਾਲੀ ਪੇਟ ਅਦਰਕ ਖਾਣ ਨਾਲ ਸਰੀਰ ਅਤੇ ਮਾਸਪੇਸ਼ੀਆਂ ਵਿੱਚ ਹੋਣ ਵਾਲੇ ਤਣਾਅ ਨੂੰ ਘਟ ਕੀਤਾ ਜਾ ਸਕਦਾ ਹੈ। ਜੇਕਰ ਪੀਰੀਅਡਸ ਦੌਰਾਨ ਤੁਹਾਨੂੰ ਜ਼ਿਆਦਾ ਦਰਦ ਹੋ ਰਿਹਾ ਹੈ, ਤਾਂ ਅਦਰਕ ਇਸ ਦਰਦ ਤੋਂ ਰਾਹਤ ਪਾਉਣ 'ਚ ਕਾਫ਼ੀ ਹੱਦ ਤੱਕ ਤੁਹਾਡੀ ਮਦਦ ਕਰ ਸਕਦਾ ਹੈ। ਇਸ ਨਾਲ ਸੋਜ ਵੀ ਘਟ ਹੁੰਦੀ ਹੈ। ਪੀਰੀਅਡਸ 'ਚ ਅਦਰਕ ਖਾਣ ਲਈ ਸਭ ਤੋਂ ਪਹਿਲਾ ਇੱਕ ਇੰਚ ਅਦਰਕ ਲਓ ਅਤੇ ਇਸਨੂੰ ਗਰਮ ਕਰਕੇ ਚਬਾਓ।
ਦਿਲ ਲਈ ਵੀ ਅਦਰਕ ਫਾਇਦੇਮੰਦ: ਅਦਰਕ 'ਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ। ਇਸ ਨਾਲ ਬਲੱਡ ਪ੍ਰੇਸ਼ਰ ਨੂੰ ਕੰਟਰੋਲ ਰੱਖਣ 'ਚ ਮਦਦ ਮਿਲਦੀ ਹੈ। ਅਦਰਕ ਖਾਣਾ ਦਿਲ ਦੀ ਬਿਮਾਰੀ ਲਈ ਵੀ ਕਾਫ਼ੀ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਆਪਣੇ ਦਿਲ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ, ਤਾਂ ਖਾਲੀ ਪੇਟ ਅਦਰਕ ਦਾ ਜੂਸ ਪੀਓ।
ਚਮਕਦਾਰ ਚਮੜੀ ਲਈ ਅਦਰਕ ਫਾਇਦੇਮੰਦ: ਹਰ ਕੋਈ ਚਮਕਦਾਰ ਚਮੜੀ ਪਾਉਣਾ ਚਾਹੁੰਦਾ ਹੈ। ਇਸ ਲਈ ਆਪਣੀ ਖੁਰਾਕ 'ਚ ਅਦਰਕ ਸ਼ਾਮਲ ਕਰੋ। ਹਰ ਰੋਜ ਗਰਮ ਪਾਣੀ ਦੇ ਨਾਲ ਅਦਰਕ ਖਾਓ। ਇਸ ਨਾਲ ਤੁਹਾਡੀ ਚਮੜੀ ਦੇ ਦਾਗ-ਧੱਬੇ ਤੋਂ ਛੁਟਕਾਰਾ ਮਿਲੇਗਾ ਅਤੇ ਚਮਕਦਾਰ ਚਮੜੀ ਮਿਲੇਗੀ।
ਗਠੀਏ ਦੇ ਦਰਦ ਤੋਂ ਛੁਟਕਾਰਾ ਪਾਉਣ 'ਚ ਅਦਰਕ ਫਾਇਦੇਮੰਦ:ਅਦਰਕ 'ਚ ਸਾੜ ਵਿਰੋਧੀ ਗੁਣ ਪਾਏ ਜਾਂਦੇ ਹਨ। ਇਸ ਨਾਲ ਸਰੀਰ ਦੀ ਸੋਜ ਅਤੇ ਦਰਦ ਤੋਂ ਆਰਾਮ ਮਿਲਦਾ ਹੈ। ਇਨ੍ਹਾਂ ਗੁਣਾ ਕਾਰਨ ਗਠੀਏ ਦੇ ਮਰੀਜ਼ਾਂ ਨੂੰ ਖਾਲੀ ਪੇਟ ਅਦਰਕ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਖਾਲੀ ਪੇਟ ਅਦਰਕ ਜਾਂ ਇਸਦਾ ਪਾਣੀ ਪੀਓ। ਇਸ ਨਾਲ ਦਰਦ ਤੋਂ ਆਰਾਮ ਮਿਲੇਗਾ।