ਹੈਦਰਾਬਾਦ: ਖਰਾਬ ਜੀਵਨਸ਼ੈਲੀ ਕਾਰਨ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਰਕੇ ਸਿਹਤਮੰਦ ਰਹਿਣ ਲਈ ਫ਼ਲ ਅਤੇ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ, ਤਾਂਕਿ ਬਿਮਾਰੀਆਂ ਤੋਂ ਬਚਿਆ ਜਾ ਸਕੇ। ਬਿਮਾਰੀਆਂ ਤੋਂ ਬਚਣ ਲਈ ਆਪਣੀ ਖੁਰਾਕ 'ਚ ਫ਼ਲਾ ਨੂੰ ਜ਼ਰੂਰ ਸ਼ਾਮਲ ਕਰੋ। ਫ਼ਲ ਖਾਣ ਨਾਲ ਪਾਚਨ ਤੰਤਰ ਸਹੀ ਰਹਿੰਦਾ ਹੈ। ਇਸ ਨਾਲ ਤੁਹਾਡੇ ਸਰੀਰ ਨੂੰ ਐਨਰਜ਼ੀ ਮਿਲੇਗੀ। ਅਜਿਹੇ ਵਿੱਚ ਲੋਕਾਂ ਦੇ ਮਨ ਵਿੱਚ ਇਹ ਸਵਾਲ ਆਉਦਾ ਹੈ ਕਿ ਖਾਲੀ ਪੇਟ ਕਿਹੜਾ ਫਲ ਖਾਣਾ ਚਾਹੀਦਾ ਹੈ। ਹੇਠਾਂ ਕੁਝ ਫਲਾਂ ਬਾਰੇ ਦੱਸਿਆਂ ਗਿਆ ਹੈ, ਜਿਸਨੂੰ ਤੁਸੀਂ ਖਾਲੀ ਪੇਟ ਖਾ ਸਕਦੇ ਹੋ।
ਖਾਲੀ ਪੇਟ ਖਾਓ ਇਹ ਫਲ:
ਕੀਵੀ:ਕੀਵੀ ਵਿੱਚ ਭਰਪੂਰ ਮਾਤਰਾ 'ਚ ਪੌਸ਼ਟਿਕ ਤੱਤ ਹੁੰਦੇ ਹਨ। ਇਸ ਫਲ ਨੂੰ ਤੁਸੀਂ ਖਾਲੀ ਪੇਟ ਖਾ ਸਕਦੇ ਹੋ। ਡੇਂਗੂ ਦੀ ਬਿਮਾਰੀ ਵਿੱਚ ਕੀਵੀ ਫਲ ਖਾਣਾ ਬਹੁਤ ਵਧੀਆਂ ਹੁੰਦਾ ਹੈ। ਇਸ ਨਾਲ ਪਾਚਨ ਤੰਤਰ ਸਹੀ ਰਹਿੰਦਾ ਹੈ ਅਤੇ ਸਰੀਰ ਨੂੰ ਐਨਰਜ਼ੀ ਮਿਲਦੀ ਹੈ।
ਸੇਬ:ਸੇਬ ਨੂੰ ਤੁਸੀਂ ਖਾਲੀ ਪੇਟ ਖਾ ਸਕਦੇ ਹੋ। ਇਸ ਨਾਲ ਤੁਹਾਨੂੰ ਭਾਰ ਕੰਟਰੋਲ ਕਰਨ 'ਚ ਮਦਦ ਮਿਲੇਗੀ ਅਤੇ ਸਰੀਰ ਵਿੱਚ ਪੌਸ਼ਟਿਕ ਤੱਤਾਂ ਦੀ ਕਮੀ ਨਹੀਂ ਹੋਵੇਗੀ। ਕਬਜ਼ ਅਤੇ ਗੈਸ ਤੋਂ ਛੁਟਕਾਰਾ ਮਿਲ ਜਾਵੇਗਾ। ਪਾਚਨ ਤੰਤਰ ਵੀ ਸਿਹਤਮੰਦ ਰਹੇਗਾ।
ਅਨਾਰ: ਅਨਾਰ ਵਿੱਚ ਐਂਟੀਆਕਸੀਡੈਂਟਸ ਅਤੇ ਐਂਟੀ ਇਨਫਲਾਮੇਟਰੀਜ਼ ਹੁੰਦੇ ਹਨ। ਇਸਨੂੰ ਤੁਸੀਂ ਖਾਲੀ ਪੇਟ ਵੀ ਖਾ ਸਕਦੇ ਹੋ। ਅਨਾਰ ਖਾਣ ਨਾਲ ਸਰੀਰ ਵਿੱਚ ਆਈਰਨ ਦੀ ਕਮੀ ਨਹੀਂ ਹੁੰਦੀ ਅਤੇ ਇਮਿਊਨਿਟੀ ਵੀ ਵਧੀਆਂ ਹੁੰਦੀ ਹੈ।
ਪਪੀਤਾ: ਪਪੀਤਾ ਖਾਣ ਨਾਲ ਸਰੀਰ ਨੂੰ ਬਹੁਤ ਫਾਇਦਾ ਹੁੰਦਾ ਹੈ। ਇਸ ਨਾਲ ਭਾਰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਇਸਦੇ ਨਾਲ ਹੀ ਕੋਲੇਸਟ੍ਰੋਲ ਨੂੰ ਵੀ ਕੰਟਰੋਲ 'ਚ ਰੱਖਣ ਲਈ ਪਪੀਤਾ ਖਾਣਾ ਫਾਇਦੇਮੰਦ ਹੋ ਸਕਦਾ ਹੈ। ਕਬਜ਼ ਅਤੇ ਢਿੱਡ ਫੁੱਲਣ ਦੀ ਸਮੱਸਿਆਂ ਤੋਂ ਵੀ ਰਾਹਤ ਮਿਲਦੀ ਹੈ।
ਫਲ ਖਾਣ ਦਾ ਸਹੀ ਸਮਾਂ: ਕੁਝ ਫਲ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਤੁਸੀਂ ਆਸਾਨੀ ਨਾਲ ਖਾਲੀ ਪੇਟ ਖਾ ਸਕਦੇ ਹੋ। ਪਰ ਕਈ ਫਲ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਤੁਸੀਂ ਨਾਸ਼ਤਾ ਜਾਂ ਦੁਪਹਿਰ ਦੇ ਭੋਜਨ ਵਿਚਕਾਰ ਖਾ ਸਕਦੇ ਹੋ। ਇਹ ਸਿਹਤ ਲਈ ਕਾਫ਼ੀ ਵਧੀਆ ਹੁੰਦਾ ਹੈ। ਬਹੁਤ ਸਾਰੇ ਫਲ ਹੁੰਦੇ ਹਨ ਜਿਨ੍ਹਾਂ ਵਿੱਚ ਫਾਈਬਰ ਅਤੇ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਨ੍ਹਾਂ ਫਲਾਂ ਨੂੰ ਸਵੇਰੇ ਖਾਣ ਦੀ ਬਜਾਏ 10-12 ਵਜੋ ਤੋਂ ਪਹਿਲਾ ਖਾ ਲਓ।