ਪੰਜਾਬ

punjab

ETV Bharat / sukhibhava

ਮੂਲੀ ਖਾਣ ਤੋਂ ਬਾਅਦ ਇਨ੍ਹਾਂ ਚੀਜ਼ਾਂ ਨੂੰ ਖਾਣ ਦੀ ਨਾ ਕਰੋ ਗਲਤੀ, ਨਹੀਂ ਤਾਂ ਸਿਹਤ ਨੂੰ ਹੋ ਸਕਦੈ ਖਤਰਾ

Do Not Eat These Things After Eating Radish: ਸਰਦੀਆਂ ਦੇ ਮੌਸਮ 'ਚ ਲੋਕ ਮੂਲੀ ਖਾਣਾ ਪਸੰਦ ਕਰਦੇ ਹਨ। ਜ਼ਿਆਦਾਤਰ ਲੋਕ ਮੂਲੀ ਨੂੰ ਸਲਾਦ ਦੇ ਰੂਪ 'ਚ ਖਾਂਦੇ ਹਨ। ਪਰ ਮੂਲੀ ਖਾਣ ਤੋਂ ਬਾਅਦ ਤੁਹਾਨੂੰ ਕੁਝ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਨਹੀਂ ਤਾਂ ਕਈ ਗੰਭੀਰ ਬਿਮਾਰੀਆਂ ਦਾ ਤੁਸੀਂ ਸ਼ਿਕਾਰ ਹੋ ਸਕਦੇ ਹੋ।

By ETV Bharat Health Team

Published : Jan 16, 2024, 1:50 PM IST

Do Not Eat These Things After Eating Radish
Do Not Eat These Things After Eating Radish

ਹੈਦਰਾਬਾਦ: ਸਰਦੀਆਂ ਦੇ ਮੌਸਮ 'ਚ ਲੋਕ ਜ਼ਿਆਦਾ ਮੂਲੀ ਖਾਂਦੇ ਹਨ। ਮੂਲੀ ਦੇ ਪਰਾਂਠੇ ਅਤੇ ਮੂਲੀ ਦੇ ਪੱਤਿਆ ਦਾ ਸਾਗ ਆਦਿ ਬਣਾਇਆ ਜਾ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਪੱਥਰੀ ਦੀ ਸਮੱਸਿਆ ਹੈ, ਉਨ੍ਹਾਂ ਲਈ ਮੂਲੀ ਖਾਣਾ ਫਾਇਦੇਮੰਦ ਹੁੰਦਾ ਹੈ। ਮੂਲੀ 'ਚ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਫੰਗਲ ਇੰਨਫੈਕਸ਼ਨ, ਸ਼ੂਗਰ, ਹਾਈ ਬੀਪੀ, ਦਿਲ ਨਾਲ ਜੁੜੀਆਂ ਬਿਮਾਰੀਆਂ ਅਤੇ ਪੇਟ ਦੀਆਂ ਬਿਮਾਰੀਆਂ ਨੂੰ ਠੀਕ ਕਰਨ 'ਚ ਮਦਦਗਾਰ ਹੁੰਦੇ ਹਨ। ਇਸਦੇ ਨਾਲ ਹੀ ਮੂਲੀ ਮੋਟਾਪੇ ਨੂੰ ਘਟ ਕਰਨ 'ਚ ਵੀ ਮਦਦਗਾਰ ਹੁੰਦੀ ਹੈ। ਪਰ ਮੂਲੀ ਨੂੰ ਕਿਹੜੇ ਤਰੀਕੇ ਨਾਲ ਅਤੇ ਕਦੋ ਖਾਣਾ ਹੈ, ਇਸ ਗੱਲ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ।

ਮੂਲੀ ਖਾਣ ਦਾ ਸਹੀ ਸਮਾਂ: ਦਿਨ ਦੇ ਸਮੇਂ ਮੂਲੀ ਖਾਣਾ ਸਹੀ ਮੰਨਿਆ ਜਾਂਦਾ ਹੈ। ਮੂਲੀ ਖਾਣ ਨਾਲ ਪਾਚਨ ਠੀਕ ਰਹਿੰਦਾ ਹੈ। ਇਸਦੇ ਨਾਲ ਹੀ ਮੂਲੀ 'ਚ ਪਾਏ ਜਾਣ ਵਾਲੇ ਫਾਈਬਰ ਪਚ ਜਾਂਦੇ ਹਨ, ਜਿਸ ਨਾਲ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਜੇਕਰ ਤੁਸੀਂ ਐਸਿਡਿਟੀ ਅਤੇ ਬਲੋਟਿੰਗ ਵਰਗੀ ਸਮੱਸਿਆ ਤੋਂ ਪਰੇਸ਼ਾਨ ਹੋ, ਤਾਂ ਖਾਲੀ ਪੇਟ ਮੂਲੀ ਖਾਣਾ ਫਾਇਦੇਮੰਦ ਹੋ ਸਕਦਾ ਹੈ।

ਮੂਲੀ ਖਾਣ ਤੋਂ ਬਾਅਦ ਨਾ ਖਾਓ ਇਹ ਚੀਜ਼ਾਂ:

ਦੁੱਧ ਨਾ ਪੀਓ: ਮੂਲੀ ਖਾਣ ਤੋਂ ਬਾਅਦ ਕਦੇ ਵੀ ਦੁੱਧ ਨਾ ਪੀਓ। ਇਹ ਦੋਨੋ ਚੀਜ਼ਾਂ ਇੱਕ-ਦੂਜੇ ਤੋਂ ਅਲੱਗ ਹੁੰਦੀਆਂ ਹਨ। ਇਸ ਨਾਲ ਪੇਟ 'ਚ ਐਸਿਡ ਬਣ ਸਕਦਾ ਹੈ ਅਤੇ ਤੁਸੀਂ ਐਸਿਡਿਟੀ ਵਰਗੀ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹੋ।

ਸੰਤਰਾ ਨਾ ਖਾਓ: ਮੂਲੀ ਖਾਣ ਤੋਂ ਬਾਅਦ ਸੰਤਰਾ ਨਹੀਂ ਖਾਣਾ ਚਾਹੀਦਾ। ਇਨ੍ਹਾਂ ਦੋਨੋ ਚੀਜ਼ਾਂ ਨੂੰ ਇਕੱਠੇ ਖਾਣ ਨਾਲ ਸਰੀਰ ਅਤੇ ਪੇਟ ਨੂੰ ਕਾਫ਼ੀ ਨੁਕਸਾਨ ਹੋ ਸਕਦਾ ਹੈ।

ਚਾਹ ਨਾ ਪੀਓ: ਮੂਲੀ ਖਾਣ ਤੋਂ ਬਾਅਦ ਚਾਹ ਪੀਣ ਦੀ ਗਲਤੀ ਨਾ ਕਰੋ। ਇਸ ਨਾਲ ਤੁਹਾਡਾ ਪਾਚਨ ਤੰਤਰ ਖਰਾਬ ਹੋ ਸਕਦਾ ਹੈ।

ਦਹੀ ਨਾ ਖਾਓ: ਮੂਲੀ ਖਾਣ ਤੋਂ ਬਾਅਦ ਦਹੀ ਨਹੀਂ ਖਾਣਾ ਚਾਹੀਦਾ। ਇਸ ਕਾਰਨ ਤੁਸੀਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ।

ਇਨ੍ਹਾਂ ਤਰੀਕਿਆਂ ਨਾਲ ਖਾਓ ਮੂਲੀ: ਮੂਲੀ ਨੂੰ ਹਮੇਸ਼ਾ ਕਾਲੇ ਲੂਣ ਅਤੇ ਨਿੰਬੂ ਦੇ ਨਾਲ ਮਿਲਾ ਕੇ ਖਾਓ। ਮੂਲੀ 'ਤੇ ਸਿੱਧਾ ਕਾਲਾ ਲੂਣ ਨਾ ਪਾਓ, ਸਗੋ ਲੂਣ 'ਚ ਨਿੰਬੂ ਮਿਲਾ ਕੇ ਰੱਖ ਲਓ ਅਤੇ ਫਿਰ ਮੂਲੀ ਦੇ ਨਾਲ ਖਾਓ। ਇਸ ਨਾਲ ਤੁਹਾਡਾ ਪਾਚਨ ਤੰਤਰ ਸਹੀ ਰਹੇਗਾ।

ABOUT THE AUTHOR

...view details