ਹੈਦਰਾਬਾਦ: ਛੱਲੀ ਫਾਈਬਰ, ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟਸ ਦਾ ਇੱਕ ਚੰਗਾ ਸਰੋਤ ਹੈ। ਇਹ ਅੱਖਾਂ ਅਤੇ ਪਾਚਨ ਕਿਰਿਆ ਲਈ ਵੀ ਬਹੁਤ ਫਾਇਦੇਮੰਦ ਹੈ। ਛੱਲੀ ਦੁਨੀਆਂ ਵਿੱਚ ਸਭ ਤੋਂ ਵੱਧ ਪ੍ਰਸਿੱਧ ਫਸਲਾਂ ਵਿੱਚੋਂ ਇੱਕ ਹੈ। ਇਸ ਤੋਂ ਪੌਪਕੋਰਨ ਅਤੇ ਸਵੀਟ ਕੌਰਨ ਵੀ ਬਣਾਏ ਜਾਂਦੇ ਹਨ, ਜੋ ਕਿ ਬਹੁਤ ਪ੍ਰਸਿੱਧ ਹੁੰਦੇ ਹਨ। ਲੋਕ ਇਸ ਨੂੰ ਵੱਖ-ਵੱਖ ਤਰੀਕਿਆਂ ਨਾਲ ਖਾਣਾ ਪਸੰਦ ਕਰਦੇ ਹਨ। ਗੁਣਾਂ ਨਾਲ ਭਰਪੂਰ ਹੋਣ ਦੇ ਨਾਲ ਸਵਾਦ 'ਚ ਸ਼ਾਨਦਾਰ ਇਹ ਛੱਲੀ ਸਿਹਤ ਲਈ ਫਾਇਦੇਮੰਦ ਵੀ ਹੁੰਦੀ ਹੈ। ਜੇਕਰ ਤੁਸੀਂ ਅਜੇ ਵੀ ਛੱਲੀ ਦੇ ਫਾਇਦਿਆਂ ਬਾਰੇ ਨਹੀਂ ਜਾਣਦੇ ਹੋ, ਤਾਂ ਇੱਥੇ ਜਾਣੋ ਛੱਲੀ ਦੇ ਕੁਝ ਫਾਇਦਿਆਂ ਬਾਰੇ:-
ਛੱਲੀ ਖਾਣ ਦੇ ਫਾਇਦੇ:
ਪਾਚਨ ਲਈ ਚੰਗੀ: ਛੱਲੀ ਫਾਈਬਰ ਦਾ ਇੱਕ ਚੰਗਾ ਸਰੋਤ ਹੈ, ਜੋ ਤੁਹਾਡੀ ਪਾਚਨ ਪ੍ਰਣਾਲੀ ਲਈ ਵਧੀਆ ਹੈ। ਇਸ ਤੋਂ ਇਲਾਵਾ ਇਹ ਪੇਟ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਕਬਜ਼ ਆਦਿ ਤੋਂ ਛੁਟਕਾਰਾ ਦਿਵਾਉਣ 'ਚ ਵੀ ਮਦਦਗਾਰ ਹੈ।
ਦਿਲ ਲਈ ਫਾਇਦੇਮੰਦ: ਛੱਲੀ ਐਂਟੀਆਕਸੀਡੈਂਟਸ ਦਾ ਚੰਗਾ ਸਰੋਤ ਹੈ ਜੋ ਤੁਹਾਡੇ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਛੱਲੀ ਕਾਰਨ ਦਿਲ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਛੱਲੀ ਵਿੱਚ ਘੁਲਣਸ਼ੀਲ ਫਾਈਬਰ ਹੁੰਦੇ ਹਨ ਜੋ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ।
ਕੈਂਸਰ ਦੇ ਖਤਰੇ ਨੂੰ ਘਟਾਉਂਦਾ: ਛੱਲੀ ਐਂਟੀਆਕਸੀਡੈਂਟਸ ਅਤੇ ਫਲੇਵੋਨੋਇਡਸ ਨਾਲ ਭਰਪੂਰ ਹੁੰਦੀ ਹੈ। ਇਹ ਕੈਂਸਰ ਦੇ ਖ਼ਤਰੇ ਨੂੰ ਘੱਟ ਕਰਨ ਵਿੱਚ ਮਦਦਗਾਰ ਹੁੰਦੀ ਹੈ ਕਿਉਂਕਿ ਐਂਟੀਆਕਸੀਡੈਂਟ ਹਾਨੀਕਾਰਕ ਫ੍ਰੀ ਰੈਡੀਕਲ ਮਿਸ਼ਰਣਾਂ, ਜੋ ਤੁਹਾਨੂੰ ਕੈਂਸਰ ਦੇ ਖ਼ਤਰੇ ਵਿੱਚ ਪਾਉਂਦੇ ਹਨ ਦੇ ਨਕਾਰਾਤਮਕ ਪ੍ਰਭਾਵਾਂ ਨੂੰ ਬੇਅਸਰ ਕਰਦੇ ਹਨ ਅਤੇ ਇਸਦੇ ਨਾਲ ਹੀ ਛੱਲੀ ਵਿੱਚ ਫਰੂਲਿਕ ਐਸਿਡ ਹੁੰਦਾ ਹੈ ਜੋ ਕੈਂਸਰ ਦੇ ਖਤਰੇ ਨੂੰ ਘਟ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ।
ਅੱਖਾਂ ਲਈ ਫਾਇਦੇਮੰਦ:ਛੱਲੀ ਬੀਟਾ ਕੈਰੋਟੀਨ ਨਾਲ ਭਰਪੂਰ ਹੁੰਦੀ ਹੈ। ਇਹ ਇੱਕ ਅਜਿਹਾ ਮਿਸ਼ਰਣ ਹੈ ਜੋ ਵਿਟਾਮਿਨ ਏ ਦੇ ਨਿਰਮਾਣ ਵਿੱਚ ਮਦਦ ਕਰਦਾ ਹੈ। ਇਹ ਵਿਟਾਮਿਨ ਤੁਹਾਡੀ ਨਜ਼ਰ ਨੂੰ ਬਿਹਤਰ ਬਣਾਉਣ ਅਤੇ ਅੱਖਾਂ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਰੋਕਣ ਲਈ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਛੱਲੀ ਵਿੱਚ ਮੌਜੂਦ ਕੈਰੀਟੀਨੋਇਡ ਮਾਸਪੇਸ਼ੀਆਂ ਦੇ ਵਿਗਾੜ ਨੂੰ ਰੋਕਦੇ ਹਨ।
ਇਮਿਊਨ ਸਿਸਟਮ ਮਜ਼ਬੂਤ: ਛੱਲੀ ਵਿਟਾਮਿਨ ਸੀ ਦਾ ਚੰਗਾ ਸਰੋਤ ਹੈ ਜੋ ਤੁਹਾਡੇ ਇਮਿਊਨ ਸਿਸਟਮ ਲਈ ਮਹੱਤਵਪੂਰਨ ਪੌਸ਼ਟਿਕ ਤੱਤ ਹੈ। ਵਿਟਾਮਿਨ ਸੀ ਤੁਹਾਡੇ ਸਰੀਰ ਨੂੰ ਲਾਗ ਨਾਲ ਲੜਨ ਵਿੱਚ ਮਦਦ ਕਰਦਾ ਹੈ ਅਤੇ ਜ਼ਖ਼ਮਾਂ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ।
ਹੱਡੀਆਂ ਨੂੰ ਮਜ਼ਬੂਤ ਕਰਦਾ: ਛੱਲੀ ਫਾਸਫੋਰਸ ਮੈਗਨੀਸ਼ੀਅਮ ਅਤੇ ਆਇਰਨ ਵਰਗੇ ਖਣਿਜਾਂ ਨਾਲ ਭਰਪੂਰ ਹੁੰਦੀ ਹੈ। ਇਹ ਖਣਿਜ ਤੁਹਾਡੀਆਂ ਹੱਡੀਆਂ ਦੀ ਸਿਹਤ ਨੂੰ ਬਣਾਈ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਹ ਤੁਹਾਨੂੰ ਗਠੀਆ ਵਰਗੀਆਂ ਹੱਡੀਆਂ ਨਾਲ ਸਬੰਧਤ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ।
ਚਮੜੀ ਲਈ ਫਾਇਦੇਮੰਦ: ਜਿਵੇਂ-ਜਿਵੇਂ ਸਾਡੀ ਉਮਰ ਵਧਦੀ ਜਾਂਦੀ ਹੈ, ਸਾਡੀ ਚਮੜੀ ਫ੍ਰੀ ਰੈਡੀਕਲਸ ਦੇ ਕਾਰਨ ਹੋਣ ਵਾਲੇ ਨੁਕਸਾਨ ਲਈ ਵਧੇਰੇ ਸੰਭਾਵਿਤ ਹੋ ਜਾਂਦੀ ਹੈ। ਜਿਸ ਕਾਰਨ ਝੁਰੜੀਆਂ ਨਜ਼ਰ ਆਉਣ ਲੱਗਦੀਆਂ ਹਨ। ਛੱਲੀ ਬੀਟਾ ਕੈਰੋਟੀਨ ਨਾਲ ਭਰਪੂਰ ਹੁੰਦੀ ਹੈ। ਇਸ ਵਿੱਚ ਵਿਟਾਮਿਨ ਏ, ਵਿਟਾਮਿਨ ਸੀ ਅਤੇ ਹੋਰ ਐਂਟੀਆਕਸੀਡੈਂਟ ਗੁਣ ਹੁੰਦੇ ਹਨ। ਇਹ ਤੁਹਾਡੀ ਚਮੜੀ ਨੂੰ ਸਿਹਤਮੰਦ ਰੱਖਦੇ ਹਨ ਅਤੇ ਬੁਢਾਪੇ ਦੇ ਲੱਛਣਾਂ ਨੂੰ ਰੋਕਦੇ ਹਨ।