ਹੈਦਰਾਬਾਦ: ਇਨ੍ਹੀ ਦਿਨੀ ਲੋਕਾਂ ਦੀ ਜੀਵਨਸ਼ੈਲੀ 'ਚ ਤੇਜ਼ੀ ਨਾਲ ਬਦਲਾਅ ਹੋ ਰਹੇ ਹਨ। ਕੰਮ ਦਾ ਵਧਦਾ ਤਣਾਅ ਅਤੇ ਗਲਤ ਆਦਤਾਂ ਕਾਰਨ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਦਿਲ ਦਾ ਦੌਰਾ ਪੈਣਾ ਵੀ ਇਨ੍ਹਾਂ ਸਮੱਸਿਆਵਾਂ 'ਚੋ ਇੱਕ ਹੈ। ਇਹ ਇੱਕ ਗੰਭੀਰ ਸਮੱਸਿਆਂ ਹੈ। ਇਸ ਵਿੱਚ ਦਿਲ ਸਹੀ ਤਰੀਕੇ ਨਾਲ ਖੂਨ ਪੰਪ ਕਰਨ 'ਚ ਅਸਮਰੱਥ ਹੋ ਜਾਂਦਾ ਹੈ। ਜੇਕਰ ਤੁਸੀਂ ਇਸ ਸਮੱਸਿਆਂ ਦੇ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕਰਦੇ ਹੋ, ਤਾਂ ਦਿਲ ਦਾ ਦੌਰਾ ਪੈਣ ਦੀ ਸਮੱਸਿਆਂ ਨੂੰ ਸਮੇਂ ਰਹਿੰਦੇ ਹੀ ਰੋਕਿਆ ਜਾ ਸਕਦਾ ਹੈ। ਇਸਦੇ ਲੱਛਣ ਹਰ ਵਿਅਕਤੀ 'ਚ ਅਲੱਗ-ਅਲੱਗ ਹੁੰਦੇ ਹਨ। ਇਸ ਸਮੱਸਿਆਂ ਦੇ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨਾ ਖਤਰਨਾਕ ਹੋ ਸਕਦਾ ਹੈ।
ਦਿਲ ਦਾ ਦੌਰਾ ਪੈਣ ਦੀ ਸਮੱਸਿਆਂ ਦੇ ਲੱਛਣ:
ਸੌਂਦੇ ਸਮੇਂ ਸਾਹ ਦਾ ਫੁੱਲਣਾ:ਦਿਲ ਦਾ ਦੌਰਾ ਪੈਣ ਦੀ ਸਮੱਸਿਆਂ ਤੋਂ ਪੀੜਿਤ ਲੋਕਾਂ ਨੂੰ ਰਾਤ ਦੇ ਸਮੇਂ ਸਾਹ ਫੁੱਲਣ ਦੀ ਸਮੱਸਿਆਂ ਹੋ ਸਕਦੀ ਹੈ। ਇਹ ਸਮੱਸਿਆਂ ਸੌਂ ਜਾਣ ਦੇ ਕੁਝ ਘੰਟਿਆਂ ਬਾਅਦ ਹੁੰਦੀ ਹੈ ਅਤੇ ਇਸਦੇ ਨਾਲ ਹੀ ਚਿੰਤਾ ਅਤੇ ਬੈਠਣ ਜਾ ਖੜੇ ਹੋਣ ਦਾ ਮਨ ਵੀ ਕਰ ਸਕਦਾ ਹੈ। ਅਜਿਹੇ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨਾ ਤੁਹਾਡੇ ਲਈ ਖਤਰਨਾਕ ਹੋ ਸਕਦਾ ਹੈ।