ਹੈਦਰਾਬਾਦ: ਸਿਹਤਮੰਦ ਰਹਿਣ ਲਈ ਸਰੀਰਕ ਅਤੇ ਮਾਨਸਿਕ ਹੀ ਨਹੀਂ, ਸਗੋ ਦੰਦਾਂ ਦੀ ਸਿਹਤ ਵੀ ਜ਼ਰੂਰੀ ਹੈ। ਜੇਕਰ ਅਸੀ ਆਪਣੇ ਦੰਦਾਂ ਦੀ ਸਹੀ ਤਰੀਕੇ ਨਾਲ ਦੇਖਭਾਲ ਕਰਦੇ ਹਾਂ, ਤਾਂ ਇਸ ਨਾਲ ਖੁਦ ਨੂੰ ਵੀ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ। ਜੀਵਨਸ਼ੈਲੀ 'ਚ ਤੇਜ਼ੀ ਨਾਲ ਹੋ ਰਹੇ ਬਦਲਾਅ ਕਰਕੇ ਲੋਕ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਕੰਮਜ਼ੋਰ ਦੰਦ ਅਤੇ ਮਸੂੜੇ ਵੀ ਇਨ੍ਹਾਂ ਸਮੱਸਿਆਵਾਂ 'ਚੋ ਇੱਕ ਹੈ। ਇਸ ਸਮੱਸਿਆ ਨਾਲ ਨਾ ਸਿਰਫ਼ ਆਤਮ-ਵਿਸ਼ਵਾਸ ਘਟਦਾ ਹੈ, ਸਗੋ ਅਸੀ ਖੁੱਲ੍ਹ ਕੇ ਹੱਸ ਵੀ ਨਹੀਂ ਪਾਉਦੇ। ਇਸ ਲਈ ਦੰਦਾਂ ਅਤੇ ਮਸੂੜਿਆਂ ਨੂੰ ਮਜ਼ਬੂਤ ਬਣਾਏ ਰੱਖਣ ਲਈ ਆਪਣੇ ਖਾਣ-ਪੀਣ 'ਚ ਸਹੀ ਬਦਲਾਅ ਕਰਨਾ ਜ਼ਰੂਰੀ ਹੈ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਕੁਝ ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹੋ।
ਦੰਦਾਂ ਦੀ ਸਿਹਤ ਲਈ ਭੋਜਨ:
ਗਿਰੀਦਾਰ: ਸਰਦੀਆਂ ਦੇ ਮੌਸਮ 'ਚ ਗਿਰੀਦਾਰ ਚੀਜ਼ਾਂ ਖਾਣ ਨਾਲ ਕਈ ਸਾਰੇ ਲਾਭ ਮਿਲਦੇ ਹਨ। ਇਸਦੇ ਨਾਲ ਹੀ ਦੰਦਾਂ ਨੂੰ ਸਿਹਤਮੰਦ ਰੱਖਣ 'ਚ ਵੀ ਮਦਦ ਮਿਲਦੀ ਹੈ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਗਿਰੀਦਾਰ ਚੀਜ਼ਾਂ ਨੂੰ ਜ਼ਰੂਰ ਸ਼ਾਮਲ ਕਰ ਸਕਦੇ ਹੋ।
ਦੁੱਧ: ਦੁੱਧ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਪੀਣ ਨਾਲ ਹੱਡੀਆਂ ਹੀ ਨਹੀਂ, ਸਗੋ ਦੰਦਾਂ ਅਤੇ ਮਸੂੜਿਆਂ ਨੂੰ ਵੀ ਮਜ਼ਬੂਤ ਰੱਖਣ 'ਚ ਮਦਦ ਮਿਲਦੀ ਹੈ। ਇਸ ਲਈ ਰੋਜ਼ਾਨਾ ਆਪਣੀ ਖੁਰਾਕ 'ਚ ਦੁੱਧ ਨੂੰ ਸ਼ਾਮਲ ਕਰੋ।
ਪਨੀਰ: ਪਨੀਰ ਨੂੰ ਖਾਣਾ ਵੀ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸਨੂੰ ਕੈਲਸ਼ੀਅਮ ਦਾ ਵਧੀਆਂ ਸਰੋਤ ਮੰਨਿਆ ਜਾਂਦਾ ਹੈ। ਇਸਦੇ ਨਾਲ ਹੀ ਪਨੀਰ 'ਚ ਪ੍ਰੋਟੀਨ ਦੀ ਵੀ ਕਾਫ਼ੀ ਮਾਤਰਾ ਪਾਈ ਜਾਂਦੀ ਹੈ। ਇਸ ਨਾਲ ਦੰਦਾਂ ਅਤੇ ਮਸੂੜਿਆਂ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ।