ਤਰਨਤਾਰਨ :ਪਾਕਿਸਤਾਨ ਵਿੱਚ ਬੈਠੇ ਤਸਕਰਾਂ ਅਤੇ ਅੱਤਵਾਦੀਆਂ ਦੀ ਇੱਕ ਹੋਰ ਨਾਪਾਕ ਕੋਸ਼ਿਸ਼ ਨੂੰ ਸੀਮਾ ਸੁਰੱਖਿਆ ਬਲ ਨੇ ਨਾਕਾਮ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਗੁਰਦਾਸਪੁਰ ਸੈਕਟਰ 'ਚ ਹਥਿਆਰਾਂ ਦੀ ਖੇਪ ਮਿਲਣ ਤੋਂ ਬਾਅਦ ਹੁਣ ਬੀਐੱਸਐੱਫ ਨੇ ਤਰਨਤਾਰਨ ਬਾਰਡਰ ਤੋਂ ਹੈਰੋਇਨ ਦੀ ਖੇਪ ਜ਼ਬਤ ਕੀਤੀ ਹੈ। ਫਿਲਹਾਲ ਬੀਐਸਐਫ ਨੇ ਖੇਪ ਜ਼ਬਤ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੁਰੱਖਿਆ ਜਾਂਚ ਤੋਂ ਬਾਅਦ ਹੀ ਖੇਪ ਨੂੰ ਖੋਲ੍ਹਿਆ ਜਾਵੇਗਾ। ਬੀਐਸਐਫ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਜਵਾਨ ਸ਼ਨੀਵਾਰ ਸਵੇਰੇ ਤਰਨਤਾਰਨ ਸਰਹੱਦ 'ਤੇ ਗਸ਼ਤ ਕਰ ਰਹੇ ਸਨ। ਤਰਨਤਾਰਨ ਦੇ ਸਰਹੱਦੀ ਪਿੰਡ ਵੈਨ 'ਚ ਜਵਾਨਾਂ ਨੇ 7 ਦੇ ਕਰੀਬ ਪੈਕਟ ਦੇਖੇ। ਇਹ ਪੈਕਟ ਕੰਡਿਆਲੀ ਤਾਰ ਦੇ ਪਾਰ ਖੇਤਾਂ ਵਿੱਚ ਫਸਲ ਦੇ ਵਿਚਕਾਰ ਛੁਪਾਏ ਹੋਏ ਸਨ। ਜਿਸ ਨੂੰ ਭਾਰਤੀ ਸਮੱਗਲਰਾਂ ਵੱਲੋਂ ਕੰਡਿਆਲੀ ਤਾਰ ਦੇ ਪਾਰ ਲਿਆਂਦਾ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਇਸ ਨੂੰ ਕਾਬੂ ਕਰ ਲਿਆ ਗਿਆ।
ਲਗਭਗ 7 ਕਿਲੋ ਹੈਰੋਇਨ : ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪੈਕਟ ਪਾਕਿਸਤਾਨ ਤੋਂ ਪੀਲੇ ਰੰਗ ਦੇ ਲਿਫ਼ਾਫ਼ਿਆਂ ਵਿੱਚ ਬੰਨ੍ਹ ਕੇ ਇੱਥੇ ਸੁੱਟੇ ਗਏ ਹਨ। ਸੁਰੱਖਿਆ ਜਾਂਚ ਤੋਂ ਬਾਅਦ ਹੀ ਇਨ੍ਹਾਂ ਨੂੰ ਖੋਲ੍ਹਿਆ ਜਾਵੇਗਾ। ਪੈਕਟਾਂ ਵਿੱਚ ਹੈਰੋਇਨ ਹੋਣ ਦਾ ਅੰਦਾਜ਼ਾ ਹੈ। ਜਿਸ ਦਾ ਕੁੱਲ ਵਜ਼ਨ 7 ਕਿਲੋ ਦੇ ਕਰੀਬ ਹੋ ਸਕਦਾ ਹੈ। ਇਸ ਦੀ ਬਾਜ਼ਾਰੀ ਕੀਮਤ ਕਰੀਬ 49 ਕਰੋੜ ਰੁਪਏ ਹੋ ਸਕਦੀ ਹੈ।
ਇਹ ਵੀ ਪੜ੍ਹੋ :Search Opration Amritpal Live Update: ਅੰਮ੍ਰਿਤਪਾਲ ਸਿੰਘ ਦੇ 10 ਸਾਥੀਆਂ ਨੂੰ ਅਜਨਾਲਾ ਦੀ ਅਦਾਲਤ ਵਿੱਚ ਕੀਤਾ ਜਾਵੇਗਾ ਪੇਸ਼
ਗੁਰਦਾਸਪੁਰ ਤੋਂ ਮਿਲੇ ਸਨ ਹਥਿਆਰ :ਪਿਛਲੇ ਦੋ ਦਿਨਾਂ ਤੋਂ ਪਾਕਿਸਤਾਨ ਵਿੱਚ ਲੁਕੇ ਸ਼ਰਾਰਤੀ ਅਨਸਰ ਲਗਾਤਾਰ ਨਾਪਾਕ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ। ਹਾਲ ਹੀ ਵਿੱਚ ਬੀਐਸਐਫ ਦੇ ਜਵਾਨਾਂ ਨੇ ਗੁਰਦਾਸਪੁਰ ਅਧੀਨ ਪੈਂਦੇ ਡੇਰਾ ਬਾਬਾ ਨਾਨਕ ਦੇ ਬੀਓਪੀ ਮਿਤਾਲੀ ਤੋਂ 5 ਦਰਾਮਦ ਪਿਸਤੌਲ, 91 ਗੋਲੀਆਂ ਅਤੇ 10 ਮੈਗਜ਼ੀਨ ਬਰਾਮਦ ਕੀਤੇ ਸਨ। ਇਹ ਲਗਾਤਾਰ ਦੂਜਾ ਦਿਨ ਹੈ ਜਦੋਂ ਪਾਕਿਸਤਾਨ ਤੋਂ ਖੇਪ ਸਰਹੱਦ ਪਾਰ ਕੀਤੀ ਗਈ ਹੈ।
ਖੇਤਾਂ ਵਿਚ ਡਰੋਨ ਡਿੱਗਾ ਮਿਲਿਆ:ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਜਿਹੀ ਕਾਰਵਾਈ ਸਰਹੱਦੀ ਖੇਤਰ ਵਿਚ ਕੀਤੀ ਗਈ ਹੈ ਜਿਥੇ ਤਰਨਤਾਰਨ ਦੇ ਕਾਰਜਕਾਰੀ ਅਫਸਰ ਨੇ ਦੱਸਿਆ ਕਿ ਸਰਹੱਦੀ ਖੇਤਰ 'ਚ ਲਗਾਤਾਰ ਡਰੋਨ ਦੀ ਮੂਵਮੇਂਟ ਦੇਖੀ ਜਾ ਰਹੀ ਸੀ। ਇਸੇ ਦੌਰਾਨ ਇੱਕ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਵੱਲੋਂ ਡਰੋਨ ਭਾਰਤੀ ਖੇਤਰ ਵਿੱਚ ਦਾਖਲ ਹੋਇਆ। ਬੀਐਸਐਫ ਦੇ ਨਾਲ ਇੱਕ ਸਾਂਝਾ ਅਪਰੇਸ਼ਨ ਕਰਦੇ ਹੋਏ ਖੇਮਕਰਨ ਨੇੜੇ ਖੇਤਾਂ ਦੀ ਸਰਚ ਕੀਤੀ ਗਈ। ਇਸ ਦੌਰਾਨ ਖੇਤਾਂ ਵਿਚ ਡਰੋਨ ਡਿੱਗਾ ਮਿਲਿਆ। ਸਰਚ ਦੌਰਾਨ ਇਕ ਪੈਕੇਟ ਵੀ ਬਰਾਮਦ ਹੋਇਆ। ਪੈਕੇਟ ਅੰਦਰੋਂ ਲਗਭਗ 7 ਕਿੱਲੋ ਹੈਰੋਇਨ ਬਰਾਮਦ ਹੋਈ ਸੀ । ਇਸ ਦੌਰਾਨ ਖਾਲੜਾ ਸੈਕਟਰ ਅਧੀਨ ਆਉਂਦੀ ਬੀਐਸਐਫ ਦੀ ਸਰਹੱਦੀ ਚੌਕੀ ਤਾਰਾ ਸਿੰਘ ਦੇ ਪਿੰਡ ਵਾਨ ਵਿਚ ਜਵਾਨਾਂ ਨੂੰ 7 ਸ਼ੱਕੀ ਪੈਕੇਟ ਬਰਾਮਦ ਹੋਏ। ਖੇਤਾਂ ਵਿਚੋਂ ਮਿਲੇ ਇਹਨਾਂ ਪੈਕਟਾਂ ਦਾ ਵਜ਼ਨ 7 ਕਿਲੋ 20 ਗ੍ਰਾਮ ਦੱਸਿਆ ਜਾ ਰਿਹਾ ਹੈ ਅਤੇ ਮਾਰਕੀਟ ਵਿਚ ਇਸ ਹੈਰੋਇਨ ਦੀ ਕੁੱਲ ਕੀਮਤ ਲਗਭਗ 49 ਕਰੋੜ ਦੱਸੀ ਜਾ ਰਹੀ ਹੈ।