ਤਰਨਤਾਰਨ: ਪਿੰਡ ਨਾਰਲੀ ਦਾ ਦੋ ਢਾਈ ਸਾਲ ਦਾ ਬੱਚਾ ਕਿਸੇ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਗਿਆ ਸੀ ਅਤੇ ਉਸਦਾ ਖੂਨ ਸਿਰਫ 2 ਗ੍ਰਾਮ ਰਹਿ ਗਿਆ ਸੀ ਅਤੇ ਉਸ ਦੀ ਵੀਡੀਓ ਸੋਸ਼ਲ ਮੀਡੀਆ (Social Media) ਤੇ ਵਾਇਰਲ ਕੀਤੀ ਗਈ ਸੀ ਕਿ ਇਸ ਬੱਚੇ ਦਾ ਇਲਾਜ ਕਰਵਾਇਆ ਜਾਵੇ।ਪਰਿਵਾਰ ਦੇ ਵਿੱਚ ਇੱਕ ਬਜ਼ੁਰਗ ਬਾਬਾ ਅੱਸੀ ਸਾਲਾ ਅਤੇ ਦੋ ਉਨ੍ਹਾਂ ਦੀਆਂ ਬੇਟੀਆਂ ਹੀ ਹਨ ਹੋਰ ਪਰਿਵਾਰ ਦੇ ਵਿੱਚ ਕੋਈ ਵੀ ਕਮਾਉਣ ਵਾਲਾ ਜਾਂ ਕੋਈ ਵੀ ਕਮਾਈ ਦਾ ਸਾਧਨ ਨਹੀਂ ਹੈ।
ਪਰਿਵਾਰ ਨੇ ਦੱਸਿਆ ਹੈ ਕਿ ਇਸ ਬੱਚੇ ਦਾ ਇਲਾਜ ਕਰਵਾਉਣ ਲਈ ਘੱਟ ਤੋਂ ਘੱਟ ਡੇਢ ਦੋ ਲੱਖ ਰੁਪਈਆ ਲੋਕਾਂ ਤੋਂ ਉਧਾਰਾ ਚੁੱਕ ਕੇ ਲਗਾ ਚੁੱਕੇ ਹਨ ਪਰ ਬੱਚੇ ਨੂੰ ਅਜੇ ਵੀ ਕੋਈ ਆਰਾਮ ਨਹੀਂ ਆਇਆ ਅਤੇ ਕਿਸੇ ਚੰਗੇ ਹਸਪਤਾਲ (Hospital)ਅਤੇ ਚੰਗੇ ਡਾਕਟਰ ਦੀ ਜ਼ਰੂਰਤ ਹੈ ਪਰ ਗੱਲ ਆ ਕੇ ਮੁੱਕ ਜਾਂਦੀ ਸੀ ਉਨ੍ਹਾਂ ਦੀ ਗ਼ਰੀਬੀ ਤੇ ਕਿਉਂਕਿ ਪਰਿਵਾਰ ਦੇ ਕੋਲ ਤਾਂ ਕੋਈ ਰੋਟੀ ਖਾਣ ਦਾ ਵੀ ਵਸੀਲਾ ਨਹੀਂ ਤੇ ਇੰਨਾ ਮਹਿੰਗਾ ਇਲਾਜ ਕਿੱਥੋ ਕਰਵਾਉਣ।