ਤਰਨ ਤਾਰਨ: ਸਰਹੱਦੀ ਸੂਬਾ ਹੋਣ ਕਾਰਨ ਗੁਆਂਢੀ ਸੂਬੇ ਵਲੋਂ ਲਗਾਤਾਰ ਨਾਪਾਕਿ ਹਰਕਤਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਕਦੇ ਨਸ਼ੇ ਦੀ ਤਸਕਰੀ ਤੇ ਕਦੇ ਕਿਸੇ ਵਲੋਂ ਭਾਰਤੀ ਸਰਹੱਦ 'ਚ ਦਾਖ਼ਲ ਹੋਣਾ। ਮਾਮਲਾ ਤਰਨਤਾਰਨ ਦੇ ਸਰਹੱਦੀ ਖੇਤਰ ਦਾ ਹੈ, ਜਿੱਥੇ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨੇ ਭਾਰਤੀ ਸਰਹੱਦ ਵਿੱਚ ਦਾਖਲ ਹੋਏ ਇੱਕ ਪਾਕਿਸਤਾਨੀ ਨਾਗਰਿਕ ਨੂੰ ਮਾਰ ਮੁਕਾਇਆ ਹੈ।
ਪਾਕਿ ਘੁਸਪੈਠੀਆ ਕੀਤਾ ਢੇਰ: ਬੀਐਸਐਫ ਵਲੋਂ ਢੇਰ ਕੀਤਾ ਘੁਸਪੈਠੀਆ ਭਾਰਤੀ ਸਰਹੱਦ 'ਤੇ ਲੱਗਦੇ ਤਰਨਤਾਰਨ ਦੇ ਸਰਹੱਦੀ ਪਿੰਡ ਥੇਹਕਲਾਂ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਬੀਐਸਐਫ ਅਧਿਕਾਰੀਆਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪਾਕਿ ਰੇਂਜਰਾਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ। ਇਸ ਮਾਮਲੇ ਤੋਂ ਬਾਅਦ ਪਾਕਿਸਤਾਨ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਗਸ਼ਤ ਦੌਰਾਨ ਜਵਾਨਾਂ ਨੇ ਦੇਖੀ ਹਲਚਲ: ਬੀਐਸਐਫ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਸਵੇਰੇ ਵਾਪਰੀ। ਤਰਨਤਾਰਨ ਸਰਹੱਦ 'ਤੇ ਗਸ਼ਤ ਕਰ ਰਹੇ BSF ਦੇ ਜਵਾਨਾਂ ਨੂੰ ਪਾਕਿਸਤਾਨ ਵਾਲੇ ਪਾਸੇ ਤੋਂ ਹਰਕਤ ਦੇਖਣ ਨੂੰ ਮਿਲੀ। ਜਿਸ ਤੋਂ ਬਾਅਦ ਬੀਐਸਐਫ ਜਵਾਨਾਂ ਨੇ ਚਾਰਜ ਸੰਭਾਲ ਲਿਆ। ਉਦੋਂ ਹੀ ਇੱਕ ਵਿਅਕਤੀ ਪਾਕਿਸਤਾਨ ਵਾਲੇ ਪਾਸਿਓਂ ਭਾਰਤੀ ਸਰਹੱਦ ਵਿੱਚ ਦਾਖਲ ਹੋਇਆ।
ਚਿਤਾਵਨੀ ਤੋਂ ਬਾਅਦ ਵੀ ਨਹੀਂ ਰੁਕਿਆ:ਬੀਐਸਐਫ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਜਵਾਨਾਂ ਨੇ ਚਿਤਾਵਨੀ ਦਿੰਦੇ ਹੋਏ ਪਾਕਿ ਘੁਸਪੈਠੀਏ ਨੂੰ ਵਾਪਸ ਜਾਣ ਲਈ ਕਿਹਾ। ਪਰ ਜਦੋਂ ਉਹ ਨਾ ਰੁਕਿਆ ਅਤੇ ਕੰਡਿਆਲੀ ਤਾਰ ਵੱਲ ਆਉਂਦਾ ਰਿਹਾ ਤਾਂ ਬੀਐਸਐਫ ਦੇ ਜਵਾਨਾਂ ਨੂੰ ਚੌਕਸੀ ਅਤੇ ਨਿਯਮਾਂ ਅਨੁਸਾਰ ਘੁਸਪੈਠੀਏ ਨੂੰ ਬੇਅਸਰ (ਢੇਰ) ਕਰਨਾ ਪਿਆ।
ਬੀਐਸਐਫ ਵਲੋਂ ਸ਼ਨਾਖਤ ਸ਼ੁਰੂ: ਬੀਐਸਐਫ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਘੁਸਪੈਠੀਏ ਦੀ ਪਛਾਣ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪਾਕਿ ਰੇਂਜਰਾਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ। ਫਿਲਹਾਲ ਪਾਕਿਸਤਾਨ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਪਹਿਲਾਂ ਵੀ ਹੋ ਚੁੱਕੀ ਅਜਿਹੀ ਕਾਰਵਾਈ: ਬੀਐਸਐਫ ਨੇ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਦੋ ਅਣਪਛਾਤੇ ਘੁਸਪੈਠੀਆਂ ਨੂੰ ਮਾਰ ਦਿੱਤਾ ਸੀ ਜੋ ਮਈ ਮਹੀਨੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਭਾਰਤੀ ਖੇਤਰ ਵਿੱਚ ਦਾਖਲ ਹੋਏ ਸਨ। ਬੀਐਸਐਫ ਨੇ ਉਸੇ ਮਹੀਨੇ ਪੰਜਾਬ ਵਿੱਚ ਅੰਤਰਰਾਸ਼ਟਰੀ ਸਰਹੱਦ ਨੇੜੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫਤਾਰ ਕਰਦੇ ਹੋਏ ਉਸ ਦੇ ਕੋਲੋਂ ਸ਼ੱਕੀ ਪਾਬੰਦੀਸ਼ੁਦਾ ਵਸਤੂਆਂ ਦੇ ਤਿੰਨ ਪੈਕਟ ਬਰਾਮਦ ਕੀਤੇ ਸੀ।
ਬੀਐਸਐਫ ਕਰ ਚੁੱਕੀ ਵੱਡੀ ਬਰਾਮਦਗੀ:ਪੰਜਾਬ ਦੀ ਸਰਹੱਦ 'ਤੇ ਬੀਐਸਐਫ ਦੇ ਜਵਾਨਾਂ ਨੇ ਸਾਲ 2022 ਵਿੱਚ ਸਰਹੱਦ ਪਾਰੋਂ ਭੇਜੇ ਗਏ 22 ਡਰੋਨਾਂ ਨੂੰ ਰੋਕਿਆ। ਦੋ ਪਾਕਿਸਤਾਨੀ ਘੁਸਪੈਠੀਆਂ ਨੂੰ ਮਾਰ ਦਿੱਤਾ ਅਤੇ 316 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ। ਇੱਕ ਪਹਿਲੇ ਬਿਆਨ ਵਿੱਚ ਬੀਐਸਐਫ ਨੇ ਜ਼ਿਕਰ ਕੀਤਾ ਸੀ ਕਿ ਪੰਜਾਬ ਫਰੰਟੀਅਰ ਦੇ ਜਵਾਨਾਂ ਨੇ ਬਹੁਤ ਉੱਚ ਪੱਧਰੀ ਚੌਕਸੀ ਬਣਾਈ ਰੱਖੀ ਹੈ। ਨਤੀਜੇ ਵਜੋਂ ਬੀਐਸਐਫ ਨੇ ਸਫਲਤਾਪੂਰਵਕ 22 ਡਰੋਨਾਂ ਦਾ ਪਤਾ ਲਗਾਇਆ ਅਤੇ ਉਨ੍ਹਾਂ ਨੂੰ ਕਬਜ਼ੇ 'ਚ ਲਿਆ। ਇਸ ਦੇ ਨਾਲ 316.988 ਕਿਲੋਗ੍ਰਾਮ ਹੈਰੋਇਨ, 67 ਹਥਿਆਰ, 850 ਰੌਂਦ ਅਤੇ ਹੋਰ ਜ਼ਬਤ ਕੀਤੇ। ਵੱਖ-ਵੱਖ ਘਟਨਾਵਾਂ ਵਿੱਚ ਦੋ ਪਾਕਿਸਤਾਨੀ ਘੁਸਪੈਠੀਏ ਮਾਰੇ ਗਏ ਅਤੇ 23 ਪਾਕਿਸਤਾਨੀ ਨਾਗਰਿਕਾਂ ਨੂੰ ਫੜ ਲਿਆ ਗਿਆ।