ਡਰੋਨ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ। ਤਰਨਤਾਰਨ :ਤਰਨਤਾਰਨ ਜ਼ਿਲੇ ਦੇ ਪਿੰਡ ਡਾਲ ਦੇ ਖੇਤਾਂ 'ਚੋਂ ਪਾਕਿਸਤਾਨੀ ਡਰੋਨ ਮਿਲਿਆ ਹੈ। ਜਾਣਕਾਰੀ ਮੁਤਾਬਿਕ ਇਹ ਪਾਕਿਸਤਾਨੀ ਡਰੋਨ ਪੁਲਿਸ ਅਤੇ ਬੀ.ਐੱਸ.ਐੱਫ. 103 ਬਟਾਲੀਅਨ ਧਰਮਨ ਚੌਕੀ ਦੀ ਸਾਂਝੀ ਕਾਰਵਾਈ ਕਰਦਿਆਂ ਬਰਾਮਦ ਹੋਇਆ ਹੈ। ਇਹ ਡਰੋਨ ਭਾਰਤ-ਪਾਕਿ ਸਰਹੱਦ ਦੇ ਪੂਰੇ ਪਿੰਡ ਦੇ ਚੜ੍ਹਦੇ ਪਾਸੇ ਤੋਂ ਮਿਲਿਆ ਹੈ।
ਜ਼ਿਕਰਯੋਗ ਹੈ ਕਿ ਅੱਜ ਫਿਰੋਜ਼ਪੁਰ ਵਿੱਚ ਇਕ ਵਾਰ ਫਿਰ ਤੋਂ ਪਾਕਿਸਤਾਨੀ ਨਸ਼ਾ ਤਸਕਰਾਂ ਵਲੋਂ ਸਰਹੱਦ ਪਾਰ ਭਾਰਤੀ ਸੀਮਾ ਅੰਦਰ ਨਸ਼ੇ ਦੀ ਸਪਲਾਈ ਹੋਣ ਦੀ ਖਬਰ ਆਈ ਸੀ। ਪਾਕਿ ਨਸ਼ਾ ਤਸਕਰ ਡਰੋਨ ਰਾਹੀਂ ਨਸ਼ੇ ਦੀ ਖੇਪ ਨੂੰ ਪੰਜਾਬ ਦੇ ਸਰਹੱਦੀ ਇਲਾਕਿਆਂ ਅੰਦਰ ਸੁੱਟ ਰਹੇ ਹਨ। ਬੀਐਸਐਫ ਦੇ ਅਧਿਕਾਰੀਆਂ ਨੇ ਟਵੀਟ ਕਰਦੇ ਹੋਏ ਜਾਣਕਾਰੀ ਦਿੱਤੀ ਹੈ ਕਿ ਫਿਰੋਜ਼ਪੁਰ ਬਾਰਡਰ ਉੱਤੇ ਅੱਜ ਸਵੇਰੇ ਤਿੰਨ ਪੈਕੇਟ ਬਰਾਮਦ ਹੋਏ ਹਨ, ਜਿਸ ਚੋਂ ਨਸ਼ੇ (ਚਿੱਟਾ) ਦੀ ਖੇਪ ਜ਼ਬਤ ਕੀਤੀ ਗਈ ਹੈ।
ਕੁੱਲ 2.6 ਕਿਲੋਂ ਹੈਰੋਇਨ ਬਰਾਮਦ:ਅਧਿਕਾਰੀਆਂ ਮੁਤਾਬਕ, 14 ਜੂਨ 2023 ਨੂੰ, ਸਵੇਰੇ 07:30 ਵਜੇ, ਖਾਸ ਸੂਚਨਾ 'ਤੇ, ਬੀਐਸਐਫ ਦੁਆਰਾ ਪਿੰਡ ਮਾਬੋਕੇ, ਜ਼ਿਲ੍ਹਾ ਫਿਰੋਜ਼ਪੁਰ ਦੇ ਬਾਹਰਵਾਰ ਇੱਕ ਸਰਚ ਅਭਿਆਨ ਚਲਾਇਆ ਗਿਆ। ਇਸ ਤੋਂ ਇਲਾਵਾ, ਤਲਾਸ਼ੀ ਦੌਰਾਨ, ਬੀਐਸਐਫ ਦੇ ਜਵਾਨਾਂ ਨੇ ਇੱਕ ਕਾਲੇ ਰੰਗ ਦਾ ਬੈਗ ਬਰਾਮਦ ਕੀਤਾ ਜਿਸ ਵਿੱਚ ਸ਼ੱਕੀ ਨਸ਼ੀਲੇ ਪਦਾਰਥਾਂ ਦੇ 03 ਛੋਟੇ ਪੈਕੇਟ (02 ਚਿੱਟੇ ਅਤੇ 01 ਕਾਲੇ ਰੰਗ ਦੇ ਪੋਲੀਥੀਨ) ਦੇ ਨਾਲ-ਨਾਲ ਇੱਕ ਬਲਿੰਕਰ ਬਾਲ, ਡਰੋਨ ਦੁਆਰਾ ਸੁੱਟੀ ਗਈ, ਇੱਕ ਖੇਤ ਵਿੱਚੋਂ ਬਰਾਮਦ ਕੀਤੀ ਗਈ। ਇਸ ਵਿੱਚੋਂ 2.6 ਕਿਲੋ ਦੇ ਕਰੀਬ ਹੈਰੋਇਨ ਬਰਾਮਦ ਹੋਈ ਹੈ। ਪਿੰਡ ਮਾਬੋਕੇ ਦੇ ਬਾਹਰਵਾਰ, ਜ਼ਿਲ੍ਹਾ ਫਿਰੋਜ਼ਪੁਰ ਉੱਤੇ ਚੌਕਸ BSF ਜਵਾਨਾਂ ਨੇ ਇੱਕ ਵਾਰ ਫਿਰ ਤਸਕਰਾਂ ਦੀ ਤਸਕਰੀ ਦੀ ਨਾਪਾਕ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।
ਜੂਨ ਮਹੀਨੇ ਵੱਡੀ ਮਾਤਰਾ 'ਚ ਹੈਰੋਇਨ ਤੇ ਡਰੋਨ ਬਰਾਮਦ:ਦੱਸ ਦੇਈਏ ਕਿ ਜੂਨ ਮਹੀਨੇ ਦੇ ਅਜੇ 12 ਦਿਨ ਹੀ ਬੀਤੇ ਹਨ, ਪਰ ਇਨ੍ਹਾਂ ਦਿਨਾਂ ਵਿੱਚ ਵੱਡੀ ਮਾਤਰਾ ਵਿੱਚ ਪੰਜਾਬ ਦੇ ਵੱਖ-ਵੱਖ ਸਰਹੱਦਾਂ ਨੇੜਿਓਂ ਪਾਕਿਸਤਾਨ ਵਲੋਂ ਨਸ਼ਾ ਸਪਲਾਈ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਬੀਤੇ ਸੋਮਵਾਰ, 12 ਜੂਨ ਨੂੰ ਸ਼ੱਕੀ ਸਥਾਨ ਦੀ ਪਛਾਣ, ਫੜੇ ਗਏ ਕਿਸਾਨ ਵੱਲੋਂ ਕੀਤੀ ਗਈ ਸੀ, ਜਿੱਥੋਂ ਉਸ ਨੇ ਜ਼ਮੀਨ ਪੁੱਟ ਕੇ 02 ਪੈਕੇਟ ਬਰਾਮਦ ਕੀਤੇ ਸਨ, ਜੋ ਕਿ ਸ਼ਾਮ 06:45 ਵਜੇ ਦੇ ਕਰੀਬ ਪਿੰਡ-ਭੈਰੋਪਾਲ, ਜ਼ਿਲ੍ਹਾ-ਅੰਮ੍ਰਿਤਸਰ ਦੇ ਨਾਲ ਲੱਗਦੇ ਪੀਲੇ ਰੰਗ ਦੀ ਚਿਪਕਣ ਵਾਲੀ ਟੇਪ ਨਾਲ ਲਪੇਟਿਆ ਹੋਇਆ ਸੀ। ਇਸ ਨੂੰ ਅੰਮ੍ਰਿਤਸਰ ਸੈਕਟਰ ਵਿੱਚ ਬੀਐਸਐਫ ਅਤੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਰਿਕਵਰ ਕੀਤਾ ਗਿਆ ਸੀ।