ਤਰਨ ਤਾਰਨ: ਸ਼ਹਿਰ ਦੇ ਬੈਕ ਦੇ ਬਾਹਰ ਲੋਕਾਂ ਵੱਲੋਂ ਲੰਬੀਆਂ ਲੰਬੀਆਂ ਕਤਾਰਾਂ ਲਾ ਕੇ ਆਪਣੀ ਬਾਰੀ ਦਾ ਇੰਤਜਾਰ ਕੀਤਾ ਜਾ ਰਿਹਾ ਹੈ। ਅਜਿਹੇ 'ਚ ਲੋਕਾਂ ਨੂੰ ਬਹੁਤ ਹੀ ਪ੍ਰੇਸ਼ਾਨਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਈਟੀਵੀ ਭਾਰਤ ਦੀ ਕਵਰੇਜ਼ ਤੋਂ ਬਾਅਦ ਪ੍ਰਸ਼ਾਸਨ ਸਖ਼ਤੇ 'ਚ ਆ ਗਈ ਹੈ।
ਈਟੀਵੀ ਭਾਰਤ ਦੀ ਖ਼ਬਰ ਮੁਤਾਬਕ ਵੀਰਵਾਰ ਤੋਂ ਹੀ ਬੈਂਕ ਦੇ ਬਾਹਰ ਲੋਕਾਂ ਲਈ ਕੁਰਸੀਆਂ ਦਾ ਇੰਤਜਾਮ ਕੀਤਾ ਗਿਆ। ਇਸ ਤੋਂ ਇਲਾਵਾ ਲੋਕਾਂ ਲਈ ਪੀਣ ਦੇ ਪਾਣੀ ਦਾ ਵੀ ਪੁਖਤਾ ਪ੍ਰਬੰਧ ਕੀਤਾ ਗਿਆ ਹੈ।
ਈਟੀਵੀ ਭਾਰਤ ਦੀ ਖ਼ਬਰ ਦੇ ਅਸਰ: ਕਤਾਰਾਂ 'ਚ ਖੜ੍ਹੇ ਲੋਕਾਂ ਨੂੰ ਮਿਲਿਆ ਕੁਰਸੀਆਂ ਜ਼ਿਕਰਯੋਗ ਹੈ ਕਿ ਈਟੀਵੀ ਭਾਰਤ ਨੇ ਜਦੋਂ ਕਵਰੇਜ ਕੀਤੀ ਤਾਂ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਸਵੇਰ ਤੋਂ ਹੀ ਲਾਇਨਾ 'ਚ ਖੜ੍ਹੇ ਆਪਣੀ ਬਾਰੀ ਦਾ ਇੰਤੇਜਾਰ ਕਰ ਰਹੇ ਹਨ। ਗਰਮੀ ਦੀ ਦੁਪਹਿਰ 'ਚ ਪ੍ਰਸ਼ਾਸਨ ਨੇ ਨਾ ਤਾਂ ਉਨ੍ਹਾਂ ਲਈ ਬੈਠਣ ਦਾ ਇੰਤੇਜਾਮ ਕੀਤਾ ਸੀ ਤੇ ਨਾ ਹੀ ਪਾਣੀ ਦਾ ਪ੍ਰਬੰਧ।
ਕੋਰੋਨਾ ਵਾਇਰਸ ਕਾਰਨ ਲੋਕ ਸਮਾਜਕ ਦੂਰੀ ਤਾਂ ਬਣਾ ਕੇ ਖੜ੍ਹੇ ਸਨ ਪਰ ਉਨ੍ਹਾਂ ਨੂੰ ਸਿਖਰ ਧੁੱਪ 'ਚ ਖੜ੍ਹੇ ਹੋਣਾ ਪੈ ਰਿਹਾ ਸੀ। ਈਟੀਵੀ ਭਾਰਤ ਨੇ ਇਨ੍ਹਾਂ ਦੀਆਂ ਪ੍ਰੇਸ਼ਾਨਿਆਂ ਨੂੰ ਪ੍ਰਸ਼ਾਸਨ ਮੋਹਰੇ ਲਿਆਂਦਾ, ਜਿਸ ਦਾ ਨਤੀਜਾ ਉਹ ਅੱਜ ਕੁਰਸੀਆਂ 'ਤੇ ਬੈਠੇ ਹਨ।