ਗਿੱਦੜਬਾਹਾ:ਪੰਜਾਬ ਦੀ ਧਰਤੀ ਨੂੰ 5 ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ, ਪਰ ਹੁਣ ਉਥੇ ਛੇਵੀਂ ਨਦੀਂ ਨਸ਼ੇ ਦੀ ਚੱਲ ਗਈ ਹੈ ਤੇ ਨਸ਼ੇ ਦੀ ਲਪੇਟ ਵਿੱਚ ਹਰ ਵਰਗ ਆ ਰਿਹਾ ਹੈ। ਉਥੇ ਹੀ ਇਸ ਨਸ਼ੇ ਕਾਰਨ ਆਏ ਦਿਨੀਂ ਮਾਪਿਆਂ ਦੇ ਨੌਜਵਾਨ ਪੁੱਤ ਬਿਨ ਆਈ ਮੌਤ ਮਰ ਰਹੇ ਹਨ। ਤਾਜਾ ਮਾਮਲਾ ਗਿੱਦੜਬਾਹਾ ਹੈ ਜਿਥੇ ਇੱਕ ਘਰੇਲੂ ਔਰਤ ਨੂੰ ਚਿੱਟੇ ਦੀ ਲੱਤ ਲੱਗ ਗਈ ਹੈ। ਜਾਣਕਾਰੀ ਮੁਤਾਬਿਕ ਔਰਤ ਦੇ ਜੇਠ ਨੇ ਹੀ ਉਸ ਨੂੰ ਇਹ ਦੀ ਲੱਤ ਲਾਈ ਹੈ। ਜਿਸਨੂੰ ਹੁਣ ਔਰਤ ਛੱਡਣਾ ਚਾਹੁੰਦੀ ਹੈ।
ਚਿੱਟੇ ਦੀ ਲਪੇਟ ’ਚ ਆਈ ਘਰੇਲੂ ਔਰਤ, ਜੇਠ ਹੀ ਬਣਿਆ ਦੁਸ਼ਮਣ ਇਹ ਵੀ ਪੜੋ: 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਦੀ ਅਲੌਕਿਕ ਸਜਾਵਟ
ਇਸ ਮੌਕੇ ਉਮੀਦ ਐੱਨਜੀਓ ਦੇ ਸੰਸਥਾਪਕ ਨਰੈਣ ਦਾਸ ਸਿੰਗਲਾ ਨੇ ਦੱਸਿਆ ਕਿ ਮੈਨੂੰ ਬੜਾ ਹੀ ਦੁੱਖ ਹੁੰਦਾ ਹੈ ਕਿ ਸਾਡੀਆਂ ਭੈਣਾਂ ਚਿੱਟੇ ਦੇ ਨਸ਼ੇ ਦੀਆਂ ਸ਼ਿਕਾਰ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਸਾਡੇ ਗਿੱਦੜਬਾਹਾ ਧਰਤੀ ਗੁਰੂਆਂ ਪੀਰਾਂ ਦੀ ਚਰਨ ਛੋਹ ਧਰਤੀ ਹੈ ਨਾਲ ਹੀ ਇਸ ਧਰਤੀ ਤੋਂ ਪੰਜਾਬ ਦੇ ਪੰਜ ਵਾਰ ਸਾਬਕਾ ਮੁੱਖ ਮੰਤਰੀ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਉਮੀਦ ਐਨਜੀਓ ਇਸ ਭੈਣ ਦੀ ਹਰ ਤਰ੍ਹਾਂ ਨਾਲ ਪੂਰੀ ਮਦਦ ਕਰੇਗੀ ਜੇਕਰ ਇਹ ਭੈਣ ਨਸ਼ਾ ਛੱਡਣਾ ਚਾਹੁੰਦੀ ਹੈ ਤਾਂ ਅਸੀਂ ਵਧ ਚੜ੍ਹ ਕੇ ਇਸ ਦਾ ਯੋਗਦਾਨ ਦੇਵੇਗੀ।
ਇਹ ਵੀ ਪੜੋ: ਪਟਵਾਰ ਯੂਨੀਅਨ ਨੇ ਦਿੱਤਾ ਵਿਧਾਇਕ ਸੰਦੋਆ ਨੂੰ ਮੰਗ ਪੱਤਰ