ਪੰਜਾਬ

punjab

ETV Bharat / state

ਪੁਲਿਸ ਵੱਲੋਂ ਔਰਤਾਂ ਦੇ ਮਸਲਿਆਂ ਦਾ ਸਾਹਮਣਾ ਕਰਨ ਲਈ ਆਯੋਜਿਤ ਕੀਤਾ ਗਿਆ ਸੈਮੀਨਾਰ

ਸਨਮਾਣਯੋਗ ਸ੍ਰੀਮਤੀ ਗੁਰਪ੍ਰੀਤ ਕੌਰ ਦਿਉ ਆਈ.ਪੀ.ਐਸ ਕਮਿਊਨਟੀ ਅਫੇਰਜ਼ ਡਵੀਜ਼ਨ-ਕਮ-ਵੂਮੈਨ ਐਂਡ ਚਾਈਲਡ ਅਫੇਰਜ਼ ਪੰਜਾਬ ਜੀ ਦੀਆਂ ਹਦਾਇਤਾਂ ਤਹਿਤ ਸ.ਸਰਬਜੀਤ ਸਿੰਘ ਪੀ.ਪੀ.ਐਸ, ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹਾ ਪੁਲਿਸ ਦੇ ਸਮੂਹ ਪੁਲਿਸ ਥਾਣਿਆਂ ਵਿੱਚ ਮਹਿਲਾ ਪੁਲਿਸ ਕਰਮਚਾਰੀਆਂ ਦੀ ਤਇਨਾਤੀ ਯਕੀਨੀ ਬਣਾਈ ਜਾਵੇ।

ਪੁਲਿਸ ਵੱਲੋਂ ਔਰਤਾਂ ਦੇ ਮਸਲਿਆਂ ਦਾ ਸਾਹਮਣਾ ਕਰਨ ਲਈ ਆਯੋਜਿਤ ਕੀਤਾ ਗਿਆ ਸੈਮੀਨਾਰ
ਪੁਲਿਸ ਵੱਲੋਂ ਔਰਤਾਂ ਦੇ ਮਸਲਿਆਂ ਦਾ ਸਾਹਮਣਾ ਕਰਨ ਲਈ ਆਯੋਜਿਤ ਕੀਤਾ ਗਿਆ ਸੈਮੀਨਾਰ

By

Published : Oct 31, 2021, 7:52 PM IST

Updated : Oct 31, 2021, 7:58 PM IST

ਸ੍ਰੀ ਮੁਕਤਸਰ ਸਾਹਿਬ:ਪੁਲਿਸ ਵੱਲੋਂ ਔਰਤਾਂ ਦੇ ਮਸਲਿਆਂ ਨੂੰ ਡੀਲ ਕਰਨ ਲਈ ਸੈਮੀਨਾਰ ਆਯੋਜਿਤ ਕੀਤਾ ਗਿਆ। ਆਈ.ਪੀ.ਐੱਸ ਗੁਰਪ੍ਰੀਤ ਕੌਰ ਦਿਉ ਨੇ ਕਿਹਾ ਕਿ ਪੁਲਿਸ ਦੇ ਸਮੂਹ ਥਾਣਿਆਂ ਵਿੱਚ ਮਹਿਲਾ ਪੁਲਿਸ ਕਰਮਚਾਰੀਆਂ ਦੀ ਤਇਨਾਤੀ ਯਕੀਨੀ ਬਣਾਈ ਗਈ ਹੈ ਅਤੇ ਅੱਗੇ ਵੀ ਬਣਾਈ ਜਾਵੇਗੀ।

ਇਸ ਸੰਬੰਧ ਵਿੱਚ ਸ.ਰਾਜਪਾਲ ਸਿੰਘ ਹੁੰਦਲ ਜੀ ਦੀ ਅਗਵਾਈ ਵਿੱਚ ਸਮੂਹ ਮਹਿਲਾ ਪੁਲਿਸ ਨੂੰ ਮਹਿਲਾਵਾਂ ਵੱਲੋਂ ਥਾਣਿਆਂ ਅੰਦਰ ਦਰਜ਼ ਕਰਵਾਈਆਂ ਜਾਂਦੀਆਂ ਸ਼ਿਕਾਇਤਾਂ ਨੂੰ ਡੀਲ ਕਰਨ ਬਾਰੇ ਜਾਣਕਾਰੀ ਦਿੱਤੀ ਗਈ।

ਉਨ੍ਹਾਂ ਜਾਣਕਾਰੀ ਦਿੰਦੇ ਦੱਸਿਆਂ ਕਿ ਜਦ ਕੋਈ ਮਹਿਲਾ, ਬਜ਼ੁਰਗ ਜਾਂ ਬੱਚੇ ਸਬੰਧੀ ਤੁਹਾਡੇ ਕੋਲ ਕੋਈ ਸ਼ਿਕਾਇਤ ਲੈ ਕੇ ਆਉਂਦਾ ਹੈ, ਤਾਂ ਉਨ੍ਹਾਂ ਨਾਲ ਸਤਿਕਾਰ ਸਹਿਤ ਉਨਾਂ ਦੀ ਸ਼ਿਕਾਇਤ ਨੂੰ ਧਿਆਨ ਨਾਲ ਸੁਣਿਆ ਜਾਵੇ।

ਉਨ੍ਹਾਂ ਨੂੰ ਇਹ ਵੀ ਦੱਸਿਆਂ ਕਿ ਪੰਜਾਬ ਪੁਲਿਸ ਮਹਿਲਾ ਵੱਲੋਂ ਪਿੰਡਾਂ/ਸ਼ਹਿਰਾਂ ਅਤੇ ਸਕੂਲਾਂ/ਕਾਲਜ਼ਾਂ ਵਿੱਚ ਮਹਿਲਾਵਾਂ, ਵਿਦਿਆਰਥਣਾਂ, ਬਜੁਰਗਾਂ ਆਦਿ ਨਾਲ ਸੈਮੀਨਾਰ ਲਗਾ ਕੇ ਉਨ੍ਹਾਂ ਨੂੰ ਪੁਲਿਸ ਵੱਲੋਂ ਇਸ ਸਬੰਧੀ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣੂੰ ਕਰਵਾਇਆ ਜਾਵੇ।

ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਤੁਸੀ ਸਾਡੇ ਨਾਲ ਕੋਈ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ, ਤਾਂ ਸਾਡੇ ਕੰਟਰੋਲ ਰੂਮ ਨੰਬਰ 112, 8054942100 , 1098, 181 ਅਤੇ ਸ਼ਕਤੀ ਐਪ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।

ਇਸ ਮੌਕੇ ਐਸ.ਆਈ ਰਾਜਬੀਰ ਕੌਰ ਇੰਚਾਰਜ਼ ਜਿਲ੍ਹਾਂ ਪੁਲਿਸ ਟ੍ਰੈਨਿੰਗ ਸਕੂਲ, ਐਸ.ਆਈ ਚਰਨਜੀਤ ਕੌਰ ਇੰਚ: ਵੋਮੈਨ ਸੈੱਲ ਸ੍ਰੀ ਮੁਕਤਸਰ ਸਾਹਿਬ ਆਦਿ ਹਾਜ਼ਰ ਸਨ।

Last Updated : Oct 31, 2021, 7:58 PM IST

ABOUT THE AUTHOR

...view details