ਸ੍ਰੀ ਮੁਕਤਸਰ ਸਾਹਿਬ: ਤਿਉਹਾਰਾਂ ਦੇ ਸੀਜ਼ਨ ਵਿੱਚ ਖਾਣ ਪੀਣ ਵਾਲੀਆਂ ਵਸਤਾਂ ਵਿੱਚ ਮਿਲਾਵਟ ਬਹੁਤ ਜਿਆਦਾ ਮਾਤਰਾ ਵਿੱਚ ਪਾਈ ਜਾਂਦੀ ਹੈ। ਚਾਹੇ ਉਹ ਮਠਿਆਈ ਹੋਵੇ ਜਾ ਦੁੱਧ ਹੋਵੇ ਆਦਿ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਮਿਲਾਵਟ ਕੀਤੀ ਜਾਂਦੀ ਹੈ। ਇਸੇ ਲੜੀ ਦੇ ਤਹਿਤ ਸਿਹਤ ਵਿਭਾਗ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਮਿਲਾਵਟ ਖੋਰਾਂ ਉੱਤੇ ਨੱਥ ਪਾਉਣ ਲਈ ਵੱਖ-ਵੱਖ ਥਾਵਾਂ ਉੱਤੇ ਛਾਪੇਮਾਰੀ ਕਰ ਮਿਲਾਵਟੀ ਵਸਤਾਂ ਨੂੰ ਕਬਜ਼ੇ ਵਿੱਚ ਕੀਤਾ ਜਾਂਦਾ ਹੈ।
ਮਲੋਟ ਵਿੱਚ ਸਿਹਤ ਵਿਭਾਗ ਟੀਮ ਵੱਲੋਂ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਮਲੋਟ ਸਬਜ਼ੀ ਮੰਡੀ ਦੀ ਵਿੱਚ ਇੱਕ ਦੁਕਾਨ ਤੋਂ ਇੱਕ 60 ਕਿੱਲੋ ਸ਼ੱਕੀ ਘਿਓ ਬਰਾਮਦ ਕੀਤਾ ਗਿਆ ਜੋ ਕਿ ਮਾਰਕਾ ਤੇ ਰਮਨ ਡੇਅਰੀ ਰਾਮਾ ਮੰਡੀ ਬਠਿੰਡਾ ਦਾ ਬਣਿਆ ਹੋਇਆ ਹੈ।
ਇਸ ਮੌਕੇ ਜਾਣਕਾਰੀ ਦਿੰਦਿਆ ਡਾ.ਨਵਦੀਪ ਸਿੰਘ ਸਿਵਲ ਸਰਜਨ ਨੇ ਦੱਸਿਆ ਕਿ ਸਾਡੀ ਫੂਡ ਸੇਫਟੀ ਟੀਮ ਵੱਲੋਂ ਚੈਕਿੰਗ ਦੌਰਾਨ ਮਲੋਟ ਦੀ ਪੁਰਾਣੀ ਸਬਜ਼ੀ ਮੰਡੀ ਵਿੱਚੋਂ ਇੱਕ ਦੁਕਾਨ ਬਜਾਜ ਐਂਡ ਕੰਪਨੀ ਕੋਲੋਂ ਇਹ ਘਿਉ ਫੜਿਆ ਹੈ ਜਿਸ ਦਾ ਸੈਂਪਲ ਭਰ ਕੇ ਜਾਂਚ ਲਈ ਭੇਜ ਦਿੱਤਾ ਹੈ ਅਤੇ ਰਿਜ਼ਲਟ ਆਉਣ 'ਤੇ ਹੀ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਰਿਪੋਰਟ ਆਉਣ ਤੱਕ ਇਹ ਘਿਓ ਸਿਹਤ ਵਿਭਾਗ ਕੋਲ ਸੀਲ ਕਰਕੇ ਜ਼ਬਤ ਰਹੇਗਾ।
ਇਹ ਵੀ ਪੜੋ : 550ਵਾਂ ਪ੍ਰਕਾਸ ਪੁਰਬ: ਸਤਲੁਜ ਕੰਢੇ ਫ਼ਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਦਾ ਦੂਜਾ ਦਿਨ
ਉਨ੍ਹਾਂ ਹਲਵਾਈਆਂ ਦੇ ਦੁਕਾਨਦਾਰਾਂ ਨੂੰ ਕਿਹਾ ਕਿ ਆਮ ਲੋਕਾਂ ਨੂੰ ਸਾਫ਼ ਸੁਥਰੀਆਂ ਅਤੇ ਮਿਲਾਵਟ ਰਹਿਤ ਖਾਣ ਪੀਣ ਵਾਲੀਆਂ ਵਸਤੂਆਂ ਹੀ ਵੇਚੀਆਂ ਜਾਣ ਅਤੇ ਰੰਗਾਂ ਦਾ ਸਹੀ ਮਾਤਰਾ ਵਿਚ ਇਸਤੇਮਾਲ ਕੀਤਾ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਕਿਸੇ ਵੀ ਵਸਤੂ ਵਿੱਚ ਨਾ ਕੀਤੀ ਜਾਵੇ।