ਮੁਕਤਸਰ: ਜ਼ਿਲ੍ਹੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਮੁਕਤਸਰ ਦੇ ਅਬੋਹਰ ਰੋਡ ਸਥਿਤ ਅਗਮ ਨਗਰ ਦੇ ਵਿੱਚ ਦੇਰ ਰਾਤ ਇੱਕ ਪਿਤਾ ਦੇ ਵੱਲੋਂ ਆਪਣੇ ਹੀ ਪੁੱਤਰ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਕ, ਰਾਤ ਨੂੰ ਕਿਸੇ ਗੱਲ ਨੂੰ ਲੈ ਕੇ ਪਿਓ ਅਤੇ ਪੁੱਤਰ ਵਿੱਚ ਤਕਰਾਰ ਹੋ ਗਿਆ ਸੀ, ਜਿਸ ਤੋਂ ਬਾਅਦ ਪਿਓ ਬੂਟਾ ਸਿੰਘ ਨੇ ਪੁੱਤਰ ਬਲਵਿੰਦਰ ਸਿੰਘ 'ਤੇ ਤੇਜ਼ ਹਥਿਆਰ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ।