ਪੰਜਾਬ

punjab

ETV Bharat / state

Farmer protest: ਖੇਤੀ ਕਾਨੂੰਨਾਂ ਦੇ ਰੱਦ ਹੋਣ ਤੱਕ ਜਾਰੀ ਰਹੇਗਾ ਕਿਸਾਨ ਅੰਦੋਲਨ- ਕਿਸਾਨ ਆਗੂ

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿਥੇ ਇੱਕ ਪਾਸੇ ਦਿੱਲੀ ਬਾਰਡਰਾਂ 'ਤੇ 6 ਮਹੀਨੀਆਂ ਤੋਂ ਲਗਾਤਾਰ ਕਿਸਾਨ ਅੰਦੋਲਨ (farmer protest) ਜਾਰੀ ਹੈ, ਉਂਝ ਹੀ ਗਿੱਦੜਬਾਹਾ ਦੀ ਪਿਓਰੀ ਰੋਡ 'ਤੇ 238 ਦਿਨਾਂ ਤੋਂ ਲਗਾਤਾਰ ਕਿਸਾਨਾਂ ਦਾ ਧਰਨਾ ਜਾਰੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ,ਉਦੋਂ ਤੱਕ ਕਿਸਾਨ ਅੰਦੋਲਨ ਜਾਰੀ ਰਹੇਗਾ।

ਜਾਰੀ ਰਹੇਗਾ ਕਿਸਾਨ ਅੰਦੋਲਨ
ਜਾਰੀ ਰਹੇਗਾ ਕਿਸਾਨ ਅੰਦੋਲਨ

By

Published : May 29, 2021, 11:07 PM IST

ਸ੍ਰੀ ਮੁਕਤਸਰ ਸਾਹਿਬ: ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿਥੇ ਇੱਕ ਪਾਸੇ ਦਿੱਲੀ ਬਾਰਡਰਾਂ 'ਤੇ 6 ਮਹੀਨੀਆਂ ਤੋਂ ਲਗਾਤਾਰ ਕਿਸਾਨ ਅੰਦੋਲਨ (farmer protest) ਜਾਰੀ ਹੈ, ਉਂਝ ਹੀ ਗਿੱਦੜਬਾਹਾ ਦੀ ਪਿਓਰੀ ਰੋਡ 'ਤੇ 238 ਦਿਨਾਂ ਤੋਂ ਲਗਾਤਾਰ ਕਿਸਾਨਾਂ ਦਾ ਧਰਨਾ ਜਾਰੀ ਹੈ।

ਜਾਰੀ ਰਹੇਗਾ ਕਿਸਾਨ ਅੰਦੋਲਨ

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (BKU) ਦੇ ਕਿਸਾਨ ਆਗੂ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਉਹ ਕੁੱਝ ਸਮੇਂ ਪਹਿਲਾਂ ਹੀ ਦਿੱਲੀ ਹੋ ਕੇ ਆਏ ਹਨ। ਪਹਿਲਾਂ ਵਾਂਗ ਮੁੜ ਵੱਡੀ ਗਿਣਤੀ 'ਚ ਕਿਸਾਨ ਅੰਦੋਲਨ ਵੱਲ ਦਾ ਰੁੱਖ ਕਰ ਰਹੇ ਹਨ। ਜਿਹੜੇ ਕਿਸਾਨ ਆਪਣੇ ਕੰਮਾਂ ਲਈ ਪਿੰਡ ਪਰਤੇ ਸਨ, ਉਹ ਵੀ ਮੁੜ ਦਿੱਲੀ ਵੱਲੋਂ ਚਾਲੇ ਪਾ ਰਹੇ ਹਨ।

ਉਨ੍ਹਾਂ ਕਿਹਾ ਕਿ ਭਾਂਵੇ ਕੇਂਦਰ ਸਰਕਾਰ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਦੀ ਕਈ ਕੋਝੀਆਂ ਚਾਲਾਂ ਚੱਲ ਰਹੀ ਹੈ, ਪਰ ਕਿਸਾਨ ਆਪਣੇ ਦ੍ਰਿੜ ਇਰਾਦਿਆਂ ਨਾਲ ਅੜੇ ਹੋਏ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਨਵੇਂ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਕਿਸਾਨ ਅੰਦੋਲਨ ਲਗਾਤਾਰ ਜਾਰੀ ਰਹੇਗਾ।

ਕਿਸਾਨਾਂ ਵੱਲੋਂ ਕਾਲਾ ਦਿਵਸ ਮਨਾਉਣ ਸਬੰਧੀ ਉਨ੍ਹਾਂ ਕਿਹਾ ਕਿ ਕਿਸਾਨਂ ਵੱਲੋਂ ਕਾਲਾ ਦਿਵਸ ਮਨਾਉਣ ਨਾਲ ਕੇਂਦਰ ਨੂੰ ਬਹੁਤ ਵੱਡਾ ਝੱਟਕਾ ਲੱਗਾ ਹੈ। ਮੀਡੀਆ ਦੇ ਰਾਹੀਂ ਕੇਂਦਰ ਸਰਕਾਰ ਨੂੰ ਇਹ ਪਤਾ ਲੱਗ ਗਿਆ ਹੋਵੇਗਾ ਕਿ ਪੰਜਾਬ ਦੇ ਪਿੰਡਾਂ 'ਚ ਇੱਕ-ਇੱਕ ਘਰ 'ਤੇ ਉਨ੍ਹਾਂ ਖਿਲਾਫ ਕਾਲੇ ਝੰਡੇ ਲਾਏ ਗਏ ਹਨ। ਇਸ ਨਾਲ ਕੇਂਦਰ ਦੀ ਮੋਦੀ ਸਰਕਾਰ 'ਤੇ ਬੇਹਦ ਜਿਆਦਾ ਦਬਾਅ ਬਣਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ, ਉਦੋਂ ਤੱਕ ਕਿਸਾਨ ਅੰਦੋਲਨ ਜਾਰੀ ਰਹੇਗਾ।

ਇਹ ਵੀ ਪੜ੍ਹੋਂ : video viral: ਆਨਲਾਈਨ ਖਾਣਾ ਪਿਆ ਮਹਿੰਗਾ,ਖਾਣੇ ਚੋਂ ਨਿਕਲੀ ਛਿਪਕਲੀ

ABOUT THE AUTHOR

...view details