ਮਲੋਟ: ਬਹੁਚਰਚਿਤ ਮਨਪ੍ਰੀਤ ਸਿੰਘ ਮੰਨਾ ਕਤਲ ਮਾਮਲੇ 'ਚ ਮੁੱਖ ਮੁਲਜ਼ਮ ਸਮਝੇ ਜਾਂਦੇ ਕਪਿਲ ਫੋਗਾਟ ਨਾਂਅ ਦੇ ਗੈਂਗਸਟਰ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਬੁੱਧਵਾਰ ਨੂੰ ਉਸ ਨੂੰ ਮਲੋਟ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਿਸ ਨੇ ਪੁੱਛਗਿੱਛ ਲਈ ਅਦਾਲਤ ਤੋਂ 5 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਪੁਲਿਸ ਨੂੰ ਸਿਰਫ਼ ਦੋ ਦਿਨ ਦਾ ਹੋਰ ਰਿਮਾਂਡ ਦਿੱਤਾ।
ਮਨਪ੍ਰੀਤ ਮੰਨਾ ਕਤਲਕਾਂਡ: ਗੈਂਗਸਟਰ ਕਪਿਲ ਫੋਗਾਟ 2 ਦਿਨ ਹੋਰ ਪੁਲਿਸ ਰਿਮਾਂਡ 'ਤੇ
ਮਨਪ੍ਰੀਤ ਮੰਨਾ ਮਾਮਲੇ 'ਚ ਮਲੋਟ ਦੀ ਅਦਾਲਤ ਨੇ ਮੁਲਜ਼ਮ ਕਪਿਲ ਫੋਗਾਟ ਨੂੰ ਦੋ ਦਿਨ ਦੇ ਹੋਰ ਰਿਮਾਂਡ 'ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਉਸ ਨੂੰ ਪੰਜ ਦਿਨ ਦੇ ਰਿਮਾਂਡ 'ਤੇ ਲਿਆ ਗਿਆ ਸੀ।
manna
ਜਾਣਕਾਰੀ ਅਨੁਸਾਰ ਕਪਿਲ ਨੇ ਹੀ ਮਨਪ੍ਰੀਤ ਮੰਨਾਂ 'ਤੇ ਸਕਾਈ ਮਾਲ ਵਿਚ ਜਿੰਮ ਤੋਂ ਬਾਹਰ ਆਉਣ ਤੇ ਗੋਲੀਆਂ ਚਲਾਈਆਂ ਸਨ। ਪੁਲਿਸ ਕਪਿਲ ਨੂੰ 27 ਫਰਵਰੀ ਨੂੰ ਫ਼ਰੀਦਾਬਾਦ ਦੀ ਨੀਮਕਾ ਜੇਲ੍ਹ ਤੋਂ ਪ੍ਰੋਟੈਕਸ਼ਨ ਵਾਰੰਟ ਲੈ ਕੇ ਮਲੋਟ ਆਈ ਸੀ ਜਿੱਥੇ ਅਦਾਲਤ ਨੇ ਉਸਨੂੰ 5 ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ ਸੀ। ਉਸ ਤੋਂ ਸ੍ਰੀ ਮੁਕਤਸਰ ਸਾਹਿਬ ਦੇ ਸੀਆਈਏ ਸਟਾਫ਼ ਦੀ ਨਿਗਰਾਨੀ ਵਿਚ ਰੱਖ ਕੇ ਪੁੱਛਗਿੱਛ ਕੀਤੀ ਜਾ ਰਹੀ ਸੀ ਪਰ ਕਪਿਲ ਨੂੰ ਪੁਲਿਸ ਨੇ ਬੁੱਧਵਾਰ ਨੂੰ ਦੁਬਾਰਾ ਮਾਣਯੋਗ ਅਮਨ ਸ਼ਰਮਾ ਦੀ ਅਦਾਲਤ ਵਿਚ ਪੇਸ਼ ਕੀਤਾ।