ਪੰਜਾਬ

punjab

'ਆਪ' ਉਮੀਦਵਾਰ ਦਾ ਅਨੌਖਾ ਚੋਣ ਪ੍ਰਚਾਰ, ਪ੍ਰਚਾਰ ਦੌਰਾਨ ਮਰੀਜ਼ਾਂ ਦੀ ਜਾਂਚ

By

Published : Feb 10, 2022, 7:50 PM IST

Updated : Feb 10, 2022, 8:47 PM IST

ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਮਲੋਟ ਤੋਂ ਆਪ ਦੀ ਉਮੀਦਵਾਰ ਡਾ ਬਲਜੀਤ ਕੌਰ ਆਪਣੇ ਹਲਕੇ ਵਿੱਚ ਚੋਣ ਪ੍ਰਚਾਰ ਕਰਨ ਜਾਂਦੀ ਹੈ, ਪਰ ਇਸ ਦੌਰਾਨ ਹੀ ਕਈ ਮਰੀਜ਼ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਣ ਲਈ ਉੱਥੇ ਪਹੁੰਚ ਜਾਂਦੇ ਹਨ। ਡਾ ਬਲਜੀਤ ਕੌਰ ਨੂੰ ਚੋਣ ਪ੍ਰਚਾਰ ਤੋਂ ਪਹਿਲਾਂ ਜਾਂ ਫਿਰ ਪ੍ਰਚਾਰ ਤੋਂ ਬਾਅਦ ਮਰੀਜ਼ਾਂ ਦੀਆਂ ਅੱਖਾਂ ਦੇਖਣੀਆਂ ਪੈਂਦੀਆਂ ਹਨ।

'ਆਪ' ਦੀ ਉਮੀਦਵਾਰ ਦਾ ਅਨੌਖਾ ਚੋਣ ਪ੍ਰਚਾਰ
'ਆਪ' ਦੀ ਉਮੀਦਵਾਰ ਦਾ ਅਨੌਖਾ ਚੋਣ ਪ੍ਰਚਾਰ

ਸ੍ਰੀ ਮੁਕਤਸਰ ਸਾਹਿਬ: ਪੰਜਾਬ ਵਿੱਚ ਵੋਟਾਂ ਦੀ ਤਰੀਕ ਨੇੜੇ ਆ ਰਹੀ, ਉਸੇ ਤਰ੍ਹਾਂ ਪਾਰਟੀਆਂ ਵੱਲੋਂ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਇਸੇ ਤਰ੍ਹਾਂ ਹੀਸ੍ਰੀ ਮੁਕਤਸਰ ਸਾਹਿਬਦੇ ਹਲਕਾ ਮਲੋਟ ਤੋਂ ਆਪ ਦੀ ਉਮੀਦਵਾਰ ਡਾ ਬਲਜੀਤ ਕੌਰ ਨੇ ਆਪਣੇ ਹਲਕੇ ਵਿੱਚ ਅਨੌਖੇ ਢੰਗ ਨਾਲ ਚੋਣ ਪ੍ਰਚਾਰ ਕਰ ਰਹੀ ਹੈ।

'ਆਪ' ਦੀ ਉਮੀਦਵਾਰ ਦਾ ਅਨੌਖਾ ਚੋਣ ਪ੍ਰਚਾਰ

ਦੱਸ ਦੱਈਏ ਕਿ ਬਲਜੀਤ ਕੌਰ ਚੋਣ ਪ੍ਰਚਾਰ ਕਰਨ ਜਾਂਦੀ ਹੈ ਪਰ ਇਸ ਦੌਰਾਨ ਕਈ ਮਰੀਜ਼ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਣ ਲਈ ਉੱਥੇ ਪਹੁੰਚ ਜਾਂਦੇ ਹਨ। ਉਮੀਦਵਾਰ ਡਾ ਬਲਜੀਤ ਕੌਰ ਨੂੰ ਚੋਣ ਪ੍ਰਚਾਰ ਤੋਂ ਪਹਿਲਾਂ ਜਾਂ ਫਿਰ ਪ੍ਰਚਾਰ ਤੋਂ ਬਾਅਦ ਮਰੀਜ਼ਾਂ ਦੀਆਂ ਅੱਖਾਂ ਦੇਖਣੀਆਂ ਪੈਂਦੀਆਂ ਹਨ।

ਅਜਿਹਾ ਕਿਸੇ ਇਕ ਥਾਂ 'ਤੇ ਨਹੀਂ, ਹਰ ਰੈਲੀ ਵਿੱਚ ਹੋ ਰਿਹਾ ਹੈ। ਇਸ ਤੋਂ ਇਲਾਵਾ ਬਲਜੀਤ ਕੌਰ ਵੱਲੋਂ ਵੱਡੀ ਗਿਣਤੀ ਵਿੱਚ ਲੋਕਾਂ ਦੀਆਂ ਅੱਖਾਂ ਚੈੱਕਅੱਪ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾਂ ਜੋ ਸਰਜਰੀ ਵਾਲੇ ਮਰੀਜ਼ਾਂ ਨੂੰ ਸਰਜਰੀ ਕਰਵਾਉਣ ਦੀ ਸਲਾਹ ਵੀ ਬਲਜੀਤ ਕੌਰ ਵੱਲੋਂ ਦਿੱਤੀ ਜਾਂਦੀ ਹੈ।

ਇਹ ਪੜੋ:- ਪੰਜਾਬ ਚੋਣਾਂ: ਨਵੇਂ ਚਿਹਰਿਆਂ ਨਾਲ ਵਿਰਾਸਤ ਦੀ ਸਿਆਸਤ !

Last Updated : Feb 10, 2022, 8:47 PM IST

ABOUT THE AUTHOR

...view details