ਹੁਸ਼ਿਆਰਪੁਰ: ਪਿੰਡ ਡਾਡਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਚ ਬੀਤੇ ਕੱਲ੍ਹ 5 ਸਾਲ ਦੀ ਬੱਚੀ ਦੇ ਡੂੰਮਣਾ ਲੜ ਜਾਣ ਕਾਰਨ ਉਸਦੀ ਮੌਤ ਹੋ ਗਈ। ਮ੍ਰਿਤਕ ਬੱਚੀ ਦੀ ਪਹਿਚਾਣ ਨੇਹਾ ਪੁੱਤਰੀ ਸੋਨੂੰ ਵਾਸੀ ਡਾਡਾ ਵਜੋਂ ਹੋਈ। ਮ੍ਰਿਤਕ ਬੱਚੀ ਸਕੂਲ ਦੀ ਪਹਿਲੀ ਜਮਾਤ ਦੀ ਵਿਦਿਆਰਥਣ ਸੀ। ਘਟਨਾ ਤੋਂ ਬਾਅਦ ਪਰਿਵਾਰ ਵੱਲੋਂ ਲੜਕੀ ਨੂੰ ਸਿਵਲ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ, ਪਰ ਅੱਜ ਬੱਚੀ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ ਤੇ ਪਰਿਵਾਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਡੂੰਮਣਾ ਲੜਨ ਬੱਚੀ ਦੀ ਹਾਲਤ ਖਰਾਬ: ਜਾਣਕਾਰੀ ਦਿੰਦਿਆਂ ਮ੍ਰਿਤਕ ਬੱਚੀ ਨੇਹਾ ਦੀ ਨਾਨੀ ਸੱਤਿਆ ਨੇ ਸਿਵਲ ਹਸਪਤਾਲ ’ਚ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਸ਼ੁੱਕਰਵਾਰ ਦੀ ਸਵੇਰ ਉਨ੍ਹਾਂ ਦੀ ਦੋਹਤੀ ਨੇਹਾ ਸਕੂਲ ਗਈ ਸੀ।ਉਨ੍ਹਾਂ ਦੱਸਿਆ ਕਿ ਇਸ ਦੌਰਾਨ ਮਿਡ ਡੇ ਮੀਲ ਦਾ ਖਾਣਾ ਖਾਣ ਤੋਂ ਬਾਅਦ ਜਦੋਂ ਬੱਚੀ ਭਾਂਡੇ ਰੱਖਣ ਲਈ ਗਈ ਤਾਂ ਉੱਥੇ ਪਿਛਲੇ ਲੰਬੇ ਸਮੇਂ ਤੋਂ ਸਕੂਲ ਵਿੱਚ ਲੱਗਾ ਡੂਮਣਾ ਉਸਦੇ ਲੜ ਗਿਆ ਜਿਸ ਕਾਰਨ ਬੱਚੀ ਉੱਥੇ ਹੀ ਤੜਪਣ ਲੱਗ ਪਈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਡੂਮਣਾ ਲੜਨ ਦੇ ਬਾਵਜੂਦ ਵੀ ਸਕੂਲ ਪ੍ਰਬੰਧਕਾਂ ਵੱਲੋਂ ਪਰਿਵਾਰ ਨੂੰ ਇਸਦੀ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਛੁੱਟੀ ਹੋਣ 'ਤੇ ਜਦੋਂ ਉਹ ਬੱਚੀ ਨੂੰ ਲੈਣ ਉਹ ਸਕੂਲ ਗਏ ਤਾਂ ਉਨ੍ਹਾਂ ਨੂੰ ਬੱਚੀ ਦੀ ਹਾਲਤ ਬਾਰੇ ਪਤਾ ਲੱਗਿਆ।
ਸਕੂਲ ਦੀ ਨਾਲਾਇਕੀ ਪ੍ਰਬੰਧਕਾਂ ਦੀ ਨਾਲਾਇਕੀ: ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਦੀ ਸ਼ਾਮ ਹੀ ਉਹ ਉਸ ਨੂੰ ਪਿੰਡ ਦੇ ਡਾਕਟਰ ਕੋਲ ਇਲਾਜ ਲਈ ਲੈ ਗੱਏ ਪਰੰਤੂ ਉਸ ਦੀ ਹਾਲਤ ਵਿਗੜਦੀ ਦੇਖ਼ ਉਹ ਬੱਚੀ ਨੂੰ ਸਿਵਲ ਹਸਪਤਾਲ ਲੈ ਆਏ ਸਨ ਜਿੱਥੇ ਕਿ ਅੱਜ ਉਸਦੀ ਮੌਤ ਹੋ ਗਈ। ਉਨ੍ਹਾਂ ਸਕੂਲ ਪ੍ਰਬੰਧਕਾਂ ਤੇ ਇਲਜ਼ਮ ਲਾਇਆ ਕਿ ਇਹ ਸਭ ਕੁਝ ਸਕੂਲ ਦੀ ਨਾਲਾਇਕੀ ਪ੍ਰਬੰਧਕਾਂ ਦੀ ਨਾਲਾਇਕੀ ਕਾਰਨ ਹੋਇਆ ਹੈ। ਪੀੜਤ ਪਰਿਵਾਰ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕਰਦਿਆਂ ਹੋਇਆਂ ਸਕੂਲ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਥਾਣਾ ਸਦਰ ਦੀ ਪੁਲਿਸ ਨੇ ਹਸਪਤਾਲ ਪਹੁੰਚ ਕੇ ਲਾਸ਼ ਕਬਜੇ ਵਿਚ ਲੈ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮੌਕੇ ’ਤੇ ਪਹੁੰਚੇ ਥਾਣੇਦਾਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਪਰਿਵਾਰ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ 'ਤੇ ਹੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
- ਚੰਡੀਗੜ੍ਹ 'ਚ ਅਰਸ਼ਦੀਪ ਸਿੰਘ ਦਾ 'ਗਰੈਂਡ ਵੈਲਕਮ', ਢੋਲ ਨਗਾੜਿਆਂ ਨਾਲ ਨਿੱਘਾ ਸਵਾਗਤ - Arshdeep Singh at Chandigarh
- ਫਿਰੋਜ਼ਪੁਰ ਨਹਿਰ 'ਚ ਪਿਆ ਪਾੜ, ਕਿਸਾਨਾਂ ਦੀਆਂ ਸਧਰਾਂ 'ਤੇ ਫਿਰਿਆ ਪਾਣੀ, ਕਈ ਏਕੜ ਝੋਨੇ ਦੀ ਫ਼ਸਲ ਡੁੱਬੀ, ਵੇਖੋ ਤਸਵੀਰਾਂ - Ferozepur News
- ਅੰਮ੍ਰਿਤਸਰ ਦੀ ਅਦਾਲਤ 'ਚ ਪੇਸ਼ ਹੋਏ 'ਆਪ' ਸੰਸਦ ਮੈਂਬਰ ਸੰਜੇ ਸਿੰਘ, ਕਿਹਾ- ਮੈਂ ਕਿਸੇ ਝੂਠੇ ਕੇਸ ਤੋਂ ਨਹੀਂ ਡਰਦਾ - Sanjay Singh appeared in court