ਪੰਜਾਬ

punjab

ETV Bharat / state

ਬਾਗੀ ਕਾਂਗਰਸੀ ਆਗੂ ਨੇ ਭਰਿਆ ਬਸਪਾ ਸੀਟ ਦਾ ਪਰਚਾ, ਉਹ ਵੀ ਨਿਕਲਿਆ ਜਾਅਲੀ ! - 2022 Punjab Assembly Election

ਵਿਧਾਨਸਭਾ ਹਲਕਾ ਨਵਾਂਸ਼ਹਿਰ ਵਿਖੇ ਨਾਮਜ਼ਦਗੀ ਦੌਰਾਨ ਕਾਫੀ ਹੰਗਾਮਾ ਹੋਇਆ। ਦੱਸ ਦਈਏ ਕਿ ਕਾਂਗਰਸ ਵੱਲੋਂ ਟਿਕਟ ਨਾ ਮਿਲਣ ਤੇ ਬਰਜਿੰਦਰ ਸਿੰਘ ਹੂਸੈਨਪੁਰ ਆਜਾਦ ਉਮੀਦਵਾਰ ਵੱਲੋਂ ਨਾਮਜ਼ਦਗੀ ਭਰਨ ਲਈ ਗਏ ਪਰ ਉੱਥੇ ਹੀ ਉਨ੍ਹਾਂ ਦੇ ਦਸਤਾਵੇਜ ਜਾਅਲੀ ਹੋਣ ਕਾਰਨ ਮਾਹੌਲ ਕਾਫੀ ਗਰਮਾ ਗਿਆ।

ਕਾਂਗਰਸੀ ਆਗੂ ਨੇ ਭਰਿਆ ਬਸਪਾ ਸੀਟ ਦਾ ਪਰਚਾ
ਕਾਂਗਰਸੀ ਆਗੂ ਨੇ ਭਰਿਆ ਬਸਪਾ ਸੀਟ ਦਾ ਪਰਚਾ

By

Published : Feb 2, 2022, 11:21 AM IST

ਨਵਾਂਸ਼ਹਿਰ: ਪੰਜਾਬ ਵਿਧਾਨਸਭਾ ਚੋਣਾਂ 2022 (2022 Punjab Assembly Election) ਨੂੰ ਲੈ ਕੇ ਜਿੱਥੇ ਪੰਜਾਬ ਦੀ ਸਿਆਸਤ ਭਖੀ ਹੋਈ ਹੈ ਉੱਥੇ ਹੀ ਦੂਜੇ ਪਾਸੇ ਨਾਮਜ਼ਦਗੀਆਂ ਨੂੰ ਲੈ ਕੇ ਵੀ ਕਾਫੀ ਮਾਹੌਲ ਗਰਮਾਇਆ ਹੋਇਆ ਦਿਖ ਰਿਹਾ ਹੈ। ਅਜਿਹੀਆਂ ਹੀ ਕੁਝ ਤਸਵੀਰਾਂ ਵਿਧਾਨਸਭਾ ਹਲਕਾ ਨਵਾਂਸ਼ਹਿਰ ਵਿਖੇ ਦੇਖਣ ਨੂੰ ਮਿਲੀਆਂ ਜਿੱਥੇ ਕਾਂਗਰਸ ਪਾਰਟੀ ਵੱਲੋਂ ਟਿਕਟ ਨਾ ਮਿਲਣ ਤੇ ਬਰਜਿੰਦਰ ਸਿੰਘ ਹੂਸੈਨਪੁਰ ਆਜ਼ਾਦ ਉਮੀਦਵਾਰ ਵੱਜੋ ਨਾਮਜ਼ਦਗੀ ਭਰਨ ਲਈ ਪਹੁੰਚੇ। ਇਸ ਦੌਰਾਨ ਜਦੋ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਗਈ ਤਾਂ ਉਹ ਬਹੁਜਨ ਸਮਾਜ ਪਾਰਟੀ ਦੇ ਨਿਕਲੇ ਜਿਸ ਤੋਂ ਬਾਅਦ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ।

ਕਾਂਗਰਸੀ ਆਗੂ ਨੇ ਭਰਿਆ ਬਸਪਾ ਸੀਟ ਦਾ ਪਰਚਾ

ਦੱਸ ਦਈਏ ਕਿ ਵਿਧਾਨਸਭਾ ਹਲਕਾ ਨਵਾਂਸ਼ਹਿਰ ਤੋਂ ਕਾਂਗਰਸ ਵੱਲੋਂ ਬਰਜਿੰਦਰ ਸਿੰਘ ਹੁਸੈਨਪੁਰ ਨੂੰ ਟਿਕਟ ਦਿੱਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਸੀ ਪਰ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਗਈ ਜਿਸ ਤੋਂ ਬਾਅਦ ਉਹ ਬਰਜਿੰਦਰ ਸਿੰਘ ਹੁਸੈਨਪੁਰ ਆਜ਼ਾਦ ਉਮੀਦਵਾਰ ਵੱਜੋਂ ਨਾਮਜ਼ਦਗੀ ਭਰਨ ਦੇ ਲਈ ਐਸਡੀਐਮ ਦਫਤਰ ਵਿਖੇ ਪਹੁੰਚੇ। ਜਿੱਥੇ ਉਨ੍ਹਾਂ ਕੋਲੋਂ ਆਰਓ ਨੇ ਪੁੱਛਿਆ ਕਿ ਉਨ੍ਹਾਂ ਵੱਲੋਂ ਹਲਫ਼ੀਆ ਬਿਆਨ ਬਹੁਜਨ ਸਮਾਜ ਪਾਰਟੀ ਵਲੋਂ ਦਿੱਤਾ ਗਿਆ ਹੈ ਅਤੇ ਚੋਣ ਐਪ ਕੇਵਾਈਸੀ ’ਤੇ ਵੀ ਅਪਲੋਡ ਬਹੁਜਨ ਸਮਾਜ ਪਾਰਟੀ ਕੇ ਉਮੀਦਵਾਰ ਵਜੋਂ ਅਪਲੋਡ ਹੋਇਆ ਹੈ। ਇਸ ਬਾਰੇ ਪਤਾ ਚੱਲਣ ’ਤੇ ਬਹੁਜਨ ਸਮਾਜ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਡਾਕਟਰ ਨਛੱਤਰ ਪਾਲ, ਪੰਜਾਬ ਪਾਰਟੀ ਪ੍ਰਧਾਨ ਜਸਵੀਰ ਸਿੰਘ ਗੜ੍ਹੀ, ਜਰਨੈਲ ਸਿੰਘ ਵਾਹਿਦ ਅਤੇ ਹੋਰ ਅਕਾਲੀ ਦਲ ਅਤੇ ਬਾਸਪਾ ਦੇ ਸੀਨੀਅਰ ਆਗੂ ਨਵਾਂਸ਼ਹਿਰ ਐਸਡੀਐਮ ਦਫ਼ਤਰ ਪਹੁੰਚ ਗਏ। ਜਿਸ ਤੋਂ ਬਾਅਦ ਮਾਹੌਲ ਕਾਫੀ ਤਣਾਅ ਪੂਰਨ ਬਣ ਗਿਆ।

ਇਸ ਸਬੰਧੀ ਪੁੱਛਗਿੱਛ ਕਰਨ ਤੋਂ ਬਾਅਦ ਪਤਾ ਲੱਗਾ ਕਿ ਬਰਜਿੰਦਰ ਸਿੰਘ ਹੁਸੈਨਪੁਰ ਵਲੋਂ ਜਾਅਲੀ ਦਸਤਾਵੇਜ ਲੱਗਾ ਕੇ ਨਾਮਜ਼ਦਗੀ ਪੇਪਰ ਦਾਖਲ ਕੀਤੇ ਗਏ ਹਨ। ਮਾਮਲੇ ਸਬੰਧੀ ਪਾਰਟੀ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਐਸਐਸਪੀ ਨਵਾਂਸ਼ਹਿਰ ਨੂੰ ਇਕ ਲਿਖਤੀ ਸ਼ਿਕਾਇਤ ਦਿੱਤੀ ਜਾਵੇਗੀ। ਜਿਸ ਚ ਮੰਗ ਕੀਤੀ ਜਾਵੇਗੀ ਕਿ ਬਰਜਿੰਦਰ ਸਿੰਘ ਹੁਸੈਨਪੁਰੀ ’ਤੇ 420 ਦਾ ਮੁਕੱਦਮਾ ਦਰਜ਼ ਕੀਤਾ ਜਾਵੇ ਤੇ ਇਸ ਦੇ ਪੇਪਰ ਰੱਦ ਕੀਤੇ ਜਾਣ।

ਇਹ ਵੀ ਪੜੋ:ਸੀਐੱਮ ਚਿਹਰੇ ਨੂੰ ਲੈ ਕੇ ਸ਼ਸ਼ੋਪੰਜ ’ਚ ਕਾਂਗਰਸ, ਹੁਣ ਲੋਕਾਂ ਨੂੰ ਕਰਨ ਲੱਗੇ ਫੋਨ !

ABOUT THE AUTHOR

...view details