ਮਲੇਰਕੋਟਲਾ:ਸ਼ਹਿਰ ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਐਲਾਨ ਕਰ ਦਿੱਤਾ ਹੈ, ਬਕਾਇਦਾ ਹੁਣ ਉਥੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਜ਼ਿਲ੍ਹਾ ਪੁਲਿਸ ਮੁਖੀ ਵੀ ਤੈਨਾਤ ਕਰ ਦਿੱਤੀ ਗਈ ਹੈ। ਉਥੇ ਜੇਕਰ ਗੱਲ ਕਰੀਏ ਜ਼ਿਲ੍ਹਾ ਮਲੇਰਕੋਟਲਾ ਦੇ ਇਤਿਹਾਸ ਦੀ ਤਾਂ ਇਹ ਇੱਕ ਰਿਆਸਤ ਹੁੰਦੀ ਸੀ ਜਿਸ ਦੇ ਇਤਿਹਾਸ ਬਾਰੇ ਅੱਜ ਤੁਹਾਨੂੰ ਜਾਣੂ ਕਰਾਂਵਾਗੇ।
ਨਾਮਧਾਰੀ ਸ਼ਹੀਦੀ ਸਮਾਰਕ
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਾਲੇਰਕੋਟਲਾ ਨਾਮਧਾਰੀ ਸ਼ਹੀਦੀ ਸਮਾਰਕ ਦੀ, ਜਿੱਥੇ 1872 ਈਸਵੀ ਵਿੱਚ ਅੰਗਰੇਜ਼ਾਂ ਨਾਲ ਮੁਕਾਬਲਾ ਕਰਦੇ ਹੋਏ ਛਾਹੜ ਕੂਕਿਆਂ ਨੂੰ ਅੰਗਰੇਜ਼ਾਂ ਨੇ ਤੋਪਾਂ ਅੱਗੇ ਖੜ੍ਹਾ ਕਰਕੇ ਉਨ੍ਹਾਂ ਨੂੰ ਤੋਪਾਂ ਨਾਲ ਉਡਾ ਕੇ ਸ਼ਹੀਦ ਕਰ ਦਿੱਤਾ ਸੀ। ਦੱਸਿਆ ਜਾਂਦਾ ਹੈ ਕਿ ਛਾਹੜ ਕੂਕਿਆਂ ਨੇ ਅੰਗਰੇਜ਼ਾਂ ਦੇ ਹਰ ਜ਼ੁਲਮ ਦਾ ਟਾਕਰਾ ਕੀਤਾ ਅਤੇ ਹਰ ਹੁਕਮ ਦਾ ਵਿਰੋਧ ਕੀਤਾ ਤੇ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਅਹਿਮ ਯੋਗਦਾਨ ਪਾਇਆ। ਨਾਮਧਾਰੀ ਕੂਕਾ ਸਮਾਜ ਨੂੰ ਨਮਨ ਕਰਨ ਲਈ ਹਰ ਸਾਲ 17-18 ਜਨਵਰੀ ਨੂੰ ਰਾਜ ਪੱਧਰੀ ਸਮਾਗਮ ਹੁੰਦਾ ਹੈ।
ਹੁਣ ਤੱਕ ਮਲੇਰਕੋਟਲਾ ’ਚ ਨਵਾਬਾਂ ਦੀ ਗਿਣਤੀ 22 ਦੱਸੀ ਜਾ ਰਹੀ ਹੈ ਇਹ ਉਹੀ ਬਾਬਾ ਹੈਦਰ ਨੇ ਜਿਨ੍ਹਾਂ ਵੱਲੋਂ ਮਲੇਰਕੋਟਲਾ ਦੇ ਵਿੱਚ ਇਸਲਾਮ ਦਾ ਪ੍ਰਸਾਰ ਕਰਨ ਦੇ ਲਈ ਅਫ਼ਗਾਨ ਤੋਂ ਚੱਲ ਕੇ ਆਏ ਸਨ ਅਤੇ ਜਿਨ੍ਹਾਂ ਦਾ ਵਿਆਹ ਵੀ ਬਹਿਲੋਲ ਲੋਧੀ ਨੇ ਆਪਣੀ ਬੇਟੀ ਦਾ ਇਨ੍ਹਾਂ ਨਾਲ ਕੀਤਾ ਸੀ।
ਦੱਸ ਦਈਏ ਕਿ ਬਾਬਾ ਹੈਦਰ ਸੀਰੀਜ਼ ਦੀ ਹੁਣ ਇਹ ਦਰਗਾਹ ਇੱਥੇ ਸਥਾਪਿਤ ਹੈ ਜਿੱਥੋਂ ਪੰਜਾਬ ਹੀ ਨਹੀਂ ਪੰਜਾਬ ਤੋਂ ਬਾਹਰੋਂ ਤੇ ਵਿਦੇਸ਼ਾਂ ਤੋਂ ਵੀ ਸੰਗਤਾਂ ਆਪਣੀਆਂ ਮੁਰਾਦਾਂ ਲੈ ਕੇ ਇੱਥੇ ਚੌਂਕੀ ਭਰਨ ਆਉਂਦੀਆਂ ਹਨ ਜਿੱਥੇ ਹਰ ਵੀਰਵਾਰ ਵੱਡਾ ਮੇਲਾ ਲੱਗਦਾ ਉੱਥੇ ਸਾਲ ਦੇ ਕਈ ਬਹੁਤ ਵੱਡੇ ਮੇਲੇ ਵੀ ਲੱਗਦੇ ਨੇ ਤੇ ਇੱਥੇ ਬੱਕਰੇ ਤੇ ਘੋੜੇ ਵੀ ਚੜ੍ਹਾਏ ਜਾਂਦੇ ਹਨ।
ਏਸ਼ੀਆ ਦੀ ਸਭ ਤੋਂ ਖੂਬਸੂਰਤ ਤੇ ਵੱਡੀ ਈਦਗਾਹ
ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਗਏ ਮਲੇਰਕੋਟਲਾ ਵਿਖੇ ਏਸ਼ੀਆ ਦੀ ਸਭ ਤੋਂ ਖੂਬਸੂਰਤ ਤੇ ਵੱਡੀ ਈਦਗਾਹ ਦੀ ਜਿੱਥੇ ਦੀਕਸ਼ਾ ਦਿਓ ਕਿ ਕਿੰਨੀ ਖੂਬਸੂਰਤੀ ਦੇ ਨਾਲ ਇਹ ਈਦਗਾਹ ਬਣਾਈ ਗਈ ਹੈ। ਦੱਸ ਦਈਏ ਕਿ ਇਸ ਈਦਗਾਹ ਦੇ ਵਿੱਚ ਸਾਲ ਦੇ ਵਿੱਚ 2 ਨਮਾਜ਼ਾਂ ਅਦਾ ਕੀਤੀਆਂ ਜਾਂਦੀਆਂ ਹਨ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠੇ ਹੋਏ ਲੋਕਾਂ ਵੱਲੋਂ ਇਹਦੇ ਵਿੱਚ ਇੱਕ ਈਦ ਉਲ ਫਿਤਰ ਅਤੇ ਈਦ ਉਲ ਅਜ਼ਹਾ ਮੌਜੂਦ ਹੈ।