ਮਲੇਰਕੋਟਲਾ: ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਨਿਤ ਦਿਨ ਕੀਤੇ ਜਾ ਰਹੇ ਵਾਧੇ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੈਟਰੋਲ ਦੀ ਕੀਮਤ ਸੌ ਤੋਂ ਪਾਰ ਹੋ ਚੁੱਕੀ ਹੈ, ਜਦਕਿ ਡੀਜ਼ਲ ਦੀ ਕੀਮਤ ਸੌ ਦੇ ਨਜ਼ਦੀਕ ਪਹੁੰਚ ਚੁੱਕੀ ਹੈ। ਇਸ ਨੂੰ ਲੈਕੇ ਲੋਕਾਂ ਨਾਲ ਜਦੋਂ ਈਟੀਵੀ ਭਾਰਤ ਵਲੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਕਿ ਸਰਕਾਰ ਨੂੰ ਮਹਿੰਗਾਈ 'ਤੇ ਠੱਲ ਪਾਉਣੀ ਚਾਹੀਦੀ ਹੈ।
ਇਸ ਸਬੰਧੀ ਪੰਪ ਦੇ ਕਰਿੰਦੇ ਨੇ ਦੱਸਿਆ ਕਿ ਸਰਕਾਰ ਵਲੋਂ ਲਗਾਤਾਰ ਕੀਮਤਾਂ ਵਧਾਈਆਂ ਜਾ ਰਹੀਆਂ ਹਨ, ਜਿਸ ਕਾਰਨ ਪੈਟਰੋਲ ਦੀ ਕੀਮਤ ਸੌ ਰੁਪਏ ਤੋਂ ਪਾਰ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਡੀਜ਼ਲ ਦੀ ਕੀਮਤ ਇਕਨਵੇਂ ਤੋਂ ਪਾਰ ਹੋ ਚੁੱਕੀ ਹੈ।
ਵੱਧ ਰਹੇ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਤੋਂ ਲੋਕ ਪਰੇਸ਼ਾਨ ਇਸ ਸਬੰਧੀ ਪੈਟਰੋਲ ਪਵਾਉਣ ਆਏ ਗ੍ਰਾਹਕ ਦਾ ਕਹਿਣਾ ਕਿ ਉਹ ਮਜ਼ਦੂਰੀ ਕਰਦੇ ਹਨ ਅਤੇ ਸਰਕਾਰ ਵਲੋਂ ਤੇਲ ਦੀਆਂ ਕੀਮਤਾਂ ਤਾਂ ਵਧਾ ਦਿੱਤੀਆਂ ਗਈਆਂ ਪਰ ਮਜ਼ਦੂਰੀ ਉਨ੍ਹਾਂ ਨੂੰ ਮਹਿਜ਼ ਚਾਰ ਸੌ ਰੁਪਏ ਹੀ ਮਿਲਦੀ ਹੈ, ਜਿਸ ਕਾਰਨ ਘਰ ਖਰਚ ਲਈ ਮੁਸ਼ਕਿਲਾਂ ਆ ਰਹੀਆਂ ਹਨ।
ਇਸ ਸਬੰਧੀ ਕਿਸਾਨ ਦਾ ਕਹਿਣਾ ਕਿ ਸਰਕਾਰ ਵਲੋਂ ਪਹਿਲਾਂ ਹੀ ਖੇਤੀ ਕਾਨੂੰਨਾਂ ਦੀ ਮਾਰ ਉਨ੍ਹਾਂ 'ਤੇ ਪਾਈ ਗਈ ਹੈ, ਜਿਸ ਦਾ ਸੰਘਰਸ਼ ਕਰ ਰਹੇ ਹਨ। ਹੁਣ ਸਰਕਾਰ ਵਲੋਂ ਤੇਲ ਦੀਆਂ ਕੀਮਤਾਂ 'ਚ ਰੋਜ਼ਾਨਾ ਵਾਧਾ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ 'ਚ ਹੋਰ ਵਾਧਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ:Paytm ਨੇ ਹੁਣ ਹਰ transaction 'ਤੇ ਕੈਸ਼ਬੈਕ ਦਾ ਕੀਤਾ ਐਲਾਨ, ਵੇਖੋ ਪੂਰੀ ਖ਼ਬਰ