ਮਲੇਰਕੋਟਲਾ: ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਸਾਥ ਦੇਣ ਲਈ ਪੰਜਾਬੀ ਗਾਇਕ, ਅਦਾਕਾਰ ਹਰ ਰੋਜ਼ ਵੱਡੀ ਗਿਣਤੀ ਧਰਨਿਆਂ ਵਿੱਚ ਸ਼ਾਮਲ ਹੋ ਰਹੇ ਹਨ। ਇਸ ਦੇ ਚੱਲਦਿਆਂ ਐਤਵਾਰ ਨੂੰ ਪੰਜਾਬੀ ਗਾਇਕ ਫਿਰੋਜ਼ ਖਾਨ, ਇੰਦਰਜੀਤ ਸਿੰਘ ਨਿੱਕੂ, ਬੂਟਾ ਮੁਹੰਮਦ ਸਰਦਾਰ ਅਲੀ ਅਤੇ ਕਲਾਕਾਰ ਬੀਬੋ ਭੂਆ ਵੀ ਕਿਸਾਨਾਂ ਦੀ ਹਮਾਇਤ ਵਿੱਚ ਆ ਗਏ ਹਨ।
ਕਿਸਾਨਾਂ ਦੇ ਹੱਕ 'ਚ ਆਉਣ ਵਾਲੇ ਕਲਾਕਾਰਾਂ ਦਾ ਵਧਣ ਲੱਗਿਆ ਕਾਫਲਾ - ਸਿੱਖ ਮੁਸਲਮਾਨ ਸੰਸਥਾ
ਮਲੇਰਕੋਟਲਾ 'ਚ ਐਤਵਾਰ ਨੂੰ ਪੰਜਾਬੀ ਗਾਇਕ ਫਿਰੋਜ਼ ਖਾਨ, ਇੰਦਰਜੀਤ ਸਿੰਘ ਨਿੱਕੂ, ਬੂਟਾ ਮੁਹੰਮਦ ਸਰਦਾਰ ਅਲੀ ਅਤੇ ਕਲਾਕਾਰ ਬੀਬੋ ਭੂਆ ਕਿਸਾਨਾਂ ਦੀ ਹਮਾਇਤ ਵਿੱਚ ਆ ਗਏ ਹਨ।
ਇਸ ਮੌਕੇ ਪੰਜਾਬੀ ਗਾਇਕ ਬੂਟਾ ਮੁਹੰਮਦ ਸਰਦਾਰ ਅਲੀ ਨੇ ਕਿਹਾ ਕਿ ਕਿਸਾਨਾਂ ਦੇ ਨਾਲ ਉਹ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਸੀਏਏ ਲਾਗੂ ਕਰਕੇ ਮੁਸਲਮਾਨ ਭਾਈਚਾਰੇ ਨੂੰ ਸੱਟ ਮਾਰਨ ਤੋਂ ਬਾਅਦ ਹੁਣ ਇਹ ਖੇਤੀ ਕਾਨੂੰਨ ਪਾਸ ਕਰਕੇ ਪੰਜਾਬੀ ਅਤੇ ਸਿੱਖ ਭਾਈਚਾਰੇ ਨੂੰ ਸੱਟ ਮਾਰੀ ਹੈ।
ਇਸ ਦੇ ਨਾਲ ਹੀ ਪੰਜਾਬੀ ਗਾਇਕ ਫਿਰੋਜ਼ ਖਾਨ ਨੇ ਕਿਸਾਨਾਂ ਨੂੰ ਲੰਗਰ ਪਹੁੰਚਾਉਣ ਵਾਲੀ ਸਿੱਖ ਮੁਸਲਮਾਨ ਨਾਂਅ ਦੀ ਸੰਸਥਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਗਾਇਕੀ ਭਾਈਚਾਰਾ ਹੁਣ ਕਿਸਾਨਾਂ ਦੇ ਹੱਕ 'ਚ ਨਿੱਤਰਿਆ ਹੈ ਅਤੇ ਆਖਰੀ ਦਮ ਤੱਕ ਉਹ ਨਾਲ ਖੜ੍ਹੇਗਾ।