ਸੰਗਰੂਰ: ਚੋਣਾਂ ਦਾ ਸਮਾਂ ਜਿਉਂ-ਜਿਉਂ ਨੇੜੇ ਆ ਰਿਹਾ ਹੈ, ਪਾਰਟੀਆਂ ਆਪਣੇ ਉਮੀਦਵਾਰਾਂ ਦਾ ਐਲਾਨ ਕਰਨ 'ਚ ਮਸ਼ਰੂਫ ਹਨ। ਧੂਰੀ ਤੋਂ ਇੱਕ ਇਹੋ ਜਿਹਾ ਉਮੀਦਵਾਰ ਚੋਣਾਂ ਲੜ ਰਿਹਾ ਹੈ ਜਿਸ ਬਾਰੇ ਪੜ੍ਹ ਕੇ ਸਭ ਨੂੰ ਹੈਰਾਨੀ ਹੋਵੇਗੀ। ਇਹ ਉਮੀਦਵਾਰ ਕਤਲ ਮਾਮਲੇ ਵਿੱਚ ਜੇਲ੍ਹ ਦੀ ਸਜ਼ਾ ਕੱਟ ਕੇ ਆਇਆ ਹੈ।
ਕਤਲ ਕੇਸ 'ਚ ਸਜ਼ਾ ਭੁਗਤ ਚੁੱਕਿਆ ਵਿਅਕਤੀ ਸੰਗਰੂਰ ਤੋਂ ਲੜੇਗਾ ਚੋਣ - lok sabha election 2019
ਸੰਗਰੂਰ ਤੋਂ ਚੋਣ ਮੈਦਾਨ 'ਚ ਉਤਰਿਆ ਕਤਲ ਕੇਸ 'ਚ ਸਜ਼ਾ ਭੁਗਤ ਚੁੱਕਿਆ ਵਿਅਕਤੀ। ਜੇਲ੍ਹ 'ਚ ਰਹਿੰਦਿਆਂ ਕੀਤਾ ਗ਼ਲਤੀ ਦਾ ਪਛਤਾਵਾ। ਹੁਣ ਕਿਹਾ, ਕਰਾਂਗਾ ਲੋਕਾਂ ਦੇ ਹਿੱਤ ਦੀ ਗੱਲ।
ਧਰਮਵੀਰ ਨਾਂਅ ਦਾ ਵਿਅਕਤੀ 7 ਸਾਲ ਤੇ 6 ਮਹੀਨੇ ਜੇਲ ਵਿੱਚ ਕਤਲ ਕੇਸ 'ਤੇ ਦੀ ਸਜ਼ਾ ਭੁਗਤ ਚੁੱਕਿਆ, ਪਰ ਜੇਲ੍ਹ ਵਿੱਚ ਹੀ ਉਸ ਨੇ ਆਪਣੇ ਇਸ ਅਪਰਾਧ ਦਾ ਪਛਤਾਵਾ ਕੀਤਾ। ਉਸ ਨੇ ਜੇਲ੍ਹ ਵਿੱਚ ਪੜ੍ਹਨਾ ਸ਼ੁਰੂ ਕਰ ਦਿੱਤਾ ਅਤੇ ਜੇਲ੍ਹ ਵਿੱਚ ਹੀ 5 ਸਰਟੀਫ਼ਿਕੇਟ ਵੀ ਹਾਸਲ ਕੀਤੇ। ਇਸ ਵਿਚ ਇੱਕ ਡਾਕਟਰੇਟ ਦੀ ਡਿਗਰੀ ਵੀ ਸ਼ਾਮਲ ਹੈ।
ਉਸ ਨੇ ਦੱਸਿਆ ਕਿ ਉਹ ਜੇਲ੍ਹ ਵਿੱਚ ਬਾਕੀ ਕੈਦੀਆਂ ਨੂੰ ਵੀ ਪੜ੍ਹਾਉਂਦਾ ਸੀ ਅਤੇ ਉਸ ਨੇ ਜੇਲ੍ਹ ਵਿੱਚ ਆਪਣੀ ਜਿੰਦਗੀ 'ਤੇ ਗੀਤ ਵੀ ਲਿਖਿਆ ਜਿਸਦਾ ਨਾਮ 'ਜੇਲ' ਹੈ। ਉਸ ਨੇ ਕਿਹਾ ਕਿ ਉਸ ਨੂੰ ਆਪਣੇ ਕੀਤੇ ਅਪਰਾਧ ਦਾ ਪਛਤਾਵਾ ਸੀ ਅਤੇ ਹੁਣ ਉਹ ਜਨਤਾ ਦੇ ਹਿੱਤ ਦੀ ਗੱਲ ਕਰਨਾ ਚਾਹੁੰਦਾ ਹੈ। ਉਸ ਦੇ ਕਰਕੇ ਹੀ ਉਹ 'ਜੈ ਜਵਾਨ ਜੈ ਕਿਸਾਨ' ਪਾਰਟੀ ਤੋਂ ਖੜਾ ਹੋ ਰਿਹਾ ਹੈ ਅਤੇ ਲੋਕਾਂ ਦੇ ਵਿਕਾਸ ਲਈ ਸਾਹਮਣੇ ਆਉਣ ਦੀ ਉਮੀਦ ਰੱਖ ਰਿਹਾ ਹੈ।