ਲਹਿਰਾਗਾਗਾ: ਪਿੰਡ ਦਿੱੜ੍ਹਬਾ ਵਿੱਚ 1989-90 ਵਿੱਚ ਗੁਰਦੁਆਰਾ ਦੀ ਜਗ੍ਹਾ 'ਤੇ ਥਾਣਾ ਬਣਾਇਆ ਗਿਆ ਸੀ ਜੋ ਕਿ ਕੌਹਰੀਆਂ ਚੌਂਕੀ ਅਧੀਨ ਆਉਂਦਾ ਸੀ। ਕੌਹਰੀਆਂ ਚੌਂਕੀ ਅਧੀਨ 10 ਪਿੰਡ ਆਉਂਦੇ ਸਨ। ਪਰ ਸਾਲ 2018 ਵਿੱਚ ਇੱਕ ਨੋਟੀਫਿਕੇਸ਼ਨ ਤਹਿਤ ਦਿੱੜ੍ਹਬਾ ਨੂੰ ਕੋਹਰੀਆਂ ਚੌਂਕੀ ਚੋਂ ਕੱਢਕੇ ਛਾਜਲੀ ਪਿੰਡ ਵਿੱਚ ਪਾ ਦਿੱਤਾ। ਇਸ ਤੋਂ ਬਾਅਦ ਪਿੰਡ ਦਿੱੜ੍ਹਬਾ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੁੰਦਾ ਗਿਆ।
ਪਿੰਡ ਦਿੱੜ੍ਹਬਾ ਦੇ ਵਾਸੀਆਂ ਦਾ ਕਹਿਣਾ ਹੈ ਕਿ ਸਾਡੇ ਪਿੰਡ ਵਿੱਚ ਪੁਲਿਸ ਚੌਕੀ ਦਾ ਬਹੁਤ ਫਾਇਦਾ ਹੋਇਆ ਸੀ ਅਤੇ ਪਿੰਡ ਦੀ ਪੁਲਿਸ ਚੌਕੀ ਦੀ ਤਰੱਕੀ ਹੋਈ ਸੀ। ਪਰ ਜਦੋਂ ਤੋਂ ਚੌਕੀ ਨੇ ਕੌਹਰੀਆ ਨਾਲ ਸੰਬੰਧ ਤੋੜ ਲਏ ਹਨ ਤਾਂ ਸਾਨੂੰ 13 ਕਿਲੋਮੀਟਰ ਦੂਰ ਜਾਣਾ ਪੈਂਦਾ ਹੈ। ਇਸ ਕਾਰਨ ਚੋਰਾਂ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ ਅਤੇ ਹੁਣ ਤੱਕ ਚੋਰ ਦੁਕਾਨਾ ਤੇ ਬੈਂਕਾਂ ਤੱਕ ਨੂੰ ਨਿਸ਼ਾਨਾ ਬਣਾ ਚੁੱਕੇ ਹਨ। ਇੱਥੋਂ ਤੱਕ ਕਿ ਪਿੰਡ ਵਿੱਚ ਹਰ ਰੋਜ਼ ਏ.ਟੀ.ਐਮ. ਦੇ ਭੰਨਣ ਦੇ ਮਾਮਲੇ ਸਾਹਮਣੇ ਆਉਂਦੇ ਹਨ। ਪਿੰਡ ਵਾਸੀਆਂ ਨੇ ਸਰਕਾਰ ਅਤੇ ਵਿਭਾਗ ਨੂੰ ਅਪੀਲ ਕੀਤੀ ਕਿ ਪਿੰਡ ਨੂੰ ਫਿਰ ਤੋਂ ਕੌਹਰੀਆਂ ਪੁਲਿਸ ਚੌਂਕੀ ਨਾਲ ਜੋੜਿਆ ਜਾਵੇ ਨਹੀਂ ਤਾਂ ਪ੍ਰਦਰਸ਼ਨ ਕੀਤੇ ਜਾਣਗੇ।