ਪੰਜਾਬ

punjab

ਰੇਲਵੇ ਗੋਦਾਮ 'ਚ ਲੱਗੀ ਅੱਗ

ਰੇਲਵੇ ਵਿਭਾਗ ਦੇ ਗੋਦਾਮ ਵਿੱਚ ਲੱਗੀ ਅੱਗ। ਫ਼ਾਇਰ ਬ੍ਰਿਗੇਡ ਮੌਕੇ 'ਤੇ ਪਹੁੰਚਿਆ। ਜਾਨੀ ਨੁਕਸਾਨ ਤੋਂ ਬਚਾਅ। ਅੱਗ ਲੱਗਣ ਦੇ ਕਾਰਨਾਂ ਦਾ ਨਹੀਂ ਹੋਇਆ ਖ਼ੁਲਾਸਾ।

By

Published : Mar 10, 2019, 10:02 AM IST

Published : Mar 10, 2019, 10:02 AM IST

ਗੋਦਾਮ 'ਚ ਲੱਗੀ ਅੱਗ ਦੀ ਤਸਵੀਰ

ਮਲੇਰਕੋਟਲਾ: ਧੂਰੀ 'ਚ ਰੇਲਵੇ ਵਿਭਾਗ ਦੇ ਗੋਦਾਮ ਵਿੱਚ ਅਚਾਨਕ ਅੱਗ ਲੱਗ ਗਈ। ਇਥੇ ਕਾਫ਼ੀ ਸਾਰੀਆਂ ਪਾਈਪਾਂ ਪਈਆਂ ਸਨ ਜਿਸ ਕਾਰਨ ਅੱਗ ਹੋਰ ਤੇਜ਼ ਹੋ ਗਈ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਮਾਲੀ ਨੁਕਸਾਨ ਕਾਫ਼ੀ ਹੋ ਗਿਆ।

ਮੌਕੇ ਦੀਆਂ ਤਸਵੀਰਾਂ

ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਖ਼ੁਲਾਸਾ ਨਹੀਂ ਹੋਇਆ ਹੈ। ਘਟਨਾ ਦਾ ਉਸ ਵੇਲੇ ਪਤਾ ਲੱਗਿਆ ਜਦ ਗੋਦਾਮ 'ਚ ਪਈਆਂ ਪਾਈਪਾਂ ਅੱਗ ਦੀ ਚਪੇਟ 'ਚ ਆ ਗਈਆਂ। ਮੌਕੇ ਤੇ ਮੌਜੂਦ ਲੋਕਾਂ ਨੇ ਫ਼ਾਇਰ ਬ੍ਰਿਗੇਡ ਨੂੰ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਅੱਗ ਬੁਝਾਊ ਦਸਤਾ ਘਟਨਾ ਸਥਲ 'ਤੇ ਪਹੁੰਚਿਆ।

ABOUT THE AUTHOR

...view details