ਸੰਗਰੂਰ :ਅੱਜ ਪੰਜਾਬ ਦੀ ਮੌਜੂਦਾ ਹਾਲਤ ਦੇ ਹਿਸਾਬ ਨਾਲ ਜੇਕਰ ਦੇਖਿਆ ਜਾਵੇ ਬੱਚਿਆਂ ਦੇ ਵਿਚ ਭੇਦ ਭਾਵ ਤਾ ਅੱਜ ਵੀ ਧੀ ਦਾ ਦਰਜਾ ਨੀਵਾਂ ਹੈ ਪਰ ਫੇਰ ਵੀ ਧੀਆਂ ਆਪਣੇ ਆਪ ਦੀ ਕਾਬਲੀਅਤ ਨੂੰ ਆਪਣੀ ਮੇਹਨਤ ਦੇ ਨਾਲ ਅੱਗੇ ਲੈ ਆਉਂਦੀ ਹੈ। ਇਸ ਦੀ ਮਿਸਾਲ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 10ਵੀਂ ਦੇ ਨਤੀਜਿਆਂ ਵਿਚੋਂ ਸਥਾਨਕ ਸ਼ਹਿਰ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਹੋਣਹਾਰ ਵਿਦਿਆਰਥਣ ਜਸਮੀਤ ਕੌਰ, ਜਿਸ ਨੇ 650 ਅੰਕਾਂ ਵਿਚੋਂ 644 99.08 ਫੀਸਦੀ ਅੰਕ ਲੈਂਦਿਆਂ ਪੰਜਾਬ ਵਿਚੋਂ ਚੌਥਾ ਅਤੇ ਜ਼ਿਲ੍ਹਾ ਸੰਗਰੂਰ ਵਿਚੋਂ ਪਹਿਲਾ ਸਥਾਨ ਹਾਸਿਲ ਕਰਦਿਆਂ ਸ਼ਹਿਰ ਭਵਾਨੀਗੜ੍ਹ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ। ਜਸਮੀਤ ਦੀ ਇਸ ਕਾਮਯਾਬੀ ਤੋਂ ਪਰਿਵਾਰ ਬੇਹੱਦ ਖੁਸ਼ ਹੈ ਅਤੇ ਆਪਣੀ ਧੀ ਉੱਤੇ ਮਾਨ ਕਰ ਰਿਹਾ ਹੈ।
ਭਵਾਨੀਗੜ੍ਹ ਦੀ ਜਸਮੀਤ ਕੌਰ ਨੇ ਦੱਸਵੀਂ 'ਚ ਪਹਿਲਾ ਸਥਾਨ ਹਾਸਿਲ ਕਰ ਮਾਪਿਆਂ ਦਾ ਕੀਤਾ ਨਾਮ ਰੌਸ਼ਨ, ਡਾਕਟਰ ਬਣਨ ਦਾ ਹੈ ਸੁਪਨਾ - PSEB RESULT
ਭਵਾਨੀਗੜ੍ਹ ਦੀ ਧੀ ਜਸਮੀਤ ਕੌਰ ਨੇ ਦਸਵੀਂ ਜਮਾਤ ਵਿਚ ਹਾਸਿਲ ਕੀਤੇ99 ਪ੍ਰਤੀਸ਼ਤ ਅੰਕ ਲੈਕੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ, ਹੁਣ ਉਸ ਦਾ ਸੁਪਨਾ ਡਾਕਟਰ ਬਣਨ ਦਾ ਹੈ ਇਸ ਦੇ ਲਈ ਹੂੰ ਤੋਂ ਹੀ ਤਿਆਰੀ ਕਰ ਲਈ ਹੈ ਜਿਸ ਨੂੰ ਲੈਕੇ ਮਾਪਿਆਂ ਵਿਚ ਵੀ ਉਤਸ਼ਾਹ ਅਤੇ ਉਮੀਦਾਂ ਬਣੀਆਂ ਹੋਈਆਂ ਹਨ।
ਭੈਣ ਨੇ ਵੀ ਕੀਤਾ ਸੀ ਨਾਮ ਰੋਸ਼ਨ :ਉਥੇ ਹੀ ਦੱਸਣਯੋਗ ਹੈ ਕਿ ਜਸਮੀਤ ਕੌਰ ਦੀ ਵੱਡੀ ਭੈਣ ਜਸ਼ਨਪ੍ਰੀਤ ਕੌਰ ਨੇ ਵੀ 2020 ਵਿੱਚ ਦਸਵੀਂ ਜਮਾਤ ਵਿੱਚੋਂ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ। ਜ਼ਿਲ੍ਹਾ ਸੰਗਰੂਰ ’ਚੋਂ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਵਿਦਿਆਰਥਣ ਜਸਮੀਤ ਕੌਰ ਦੇ ਪਿਤਾ ਗੁਰਦੀਪ ਸਿੰਘ ਵਾਸੀ ਭਵਾਨੀਗੜ੍ਹ ਕੱਪੜੇ ਸਿਲਾਈ ਕਰਨ ਦਾ ਕੰਮ ਕਰਦੇ ਹਨ ਤੇ ਗੁਰਦੀਪ ਸਿੰਘ ਦੀ ਲਾਡਲੀ ਧੀ ਜਸਮੀਤ ਕੌਰ ਪੜ੍ਹਨ ਵਿਚ ਸ਼ੁਰੂ ਤੋਂ ਹੀ ਹੁਸ਼ਿਆਰ ਰਹੀ ਹੈ। ਜਿਸ ਵੱਲੋਂ ਹੁਣ ਆਪਣੀ ਅਗਲੀ ਉੱਚ ਪੱਧਰੀ ਸਿੱਖਿਆ ਲਈ 11ਵੀਂ ਜਮਾਤ ਚ ਮੈਡੀਕਲ ਵਿਸ਼ੇ ਦੀ ਚੋਣ ਕੀਤੀ ਹੈ। ਜਸਮੀਤ ਡਾਕਟਰ ਬਣਨਾ ਚਾਹੁੰਦੀ ਹੈ, ਉਹ ਵੱਡੀ ਹੋਕੇ ਲਕਸ਼ ਦੇ ਨਾਲ ਉਹ ਆਪਣੀ ਮੇਹਨਤ ਨੂੰ ਹੋਰ ਵਧਾਵੇਗੀ ਅਤੇ ਮੇਹਨਤ ਨਾਲ ਆਪਣੇ ਸੁਪਨੇ ਨੂੰ ਜਰੂਰ ਸਾਕਾਰ ਕਰੇਗੀ ਅਤੇ ਡਾਕਟਰ ਬਣ ਸਮਾਜ ਦੀ ਸੇਵਾ ਕਰੇਗੀ ਤਾਂਕਿ ਸਮਾਜ ਦਾ ਭਲਾ ਹੋ ਸਕੇ ਅਤੇ ਸੂਬੇ ਦਾ ਵਿਕਾਸ ਕਰ ਸਕੇ।
ਮਾਪਿਆਂ ਨੇ ਜਤਾਇਆ ਧੀ 'ਤੇ ਮਾਨ :ਇਸਦੇ ਨਾਲ ਜਦ ਜਸਮੀਤ ਦੇ ਮਾਪਿਆਂ ਨਾਲ ਗੱਲ ਕੀਤੀ ਤਾ ਓਹਨਾ ਵਿਚ ਖੁਸ਼ੀ ਸੀ ਅਤੇ ਓਹਨਾ ਕਿਹਾ ਕਿ ਸਾਨੂੰ ਆਪਣੀ ਬੇਟੀ 'ਤੇ ਮਾਨ ਹੈ,ਓਹਨਾ ਦੱਸਿਆ ਕਿ ਓਹਨਾ ਦੇ 3 ਬੇਟੀਆਂ ਹਨ ਸਾਰੀਆਂ ਹੀ ਪੜ੍ਹਾਈ ਵਿਚ ਹੁਸ਼ਿਆਰ ਰਹੀਆਂ ਹਨ। ਮਾਤਾ ਅਤੇ ਭੈਣ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਸ ਤਰ੍ਹਾਂ ਮਿਹਨਤ ਸਦਕਾ ਅੱਗੇ ਵੀ ਕਾਮਯਾਬ ਹੋਵੇਗੀ ਅਤੇ ਹੁਣ ਉਸਦਾ ਟੀਚਾ ਹੈ ਕਿ ਉਹ ਡਾਕਟਰ ਬਣੇ ਅਤੇ ਇਸ ਵਿਚ ਅਸੀਂ ਉਸਦੀ ਪੂਰੀ ਮਦਦ ਅਤੇ ਸਹਿਯੋਗ ਦਵਾਂਗੇ ਕਿਉਂਕਿ ਉਹ ਹੁਣ ਆਪਣਾ ਸੁਪਨਾ ਪੂਰਾ ਕਰੇ।ਉਸਦੀ ਮੇਹਨਤ 'ਤੇ ਸਾਨੂੰ ਮਾਨ ਹੈ, ਨਾਲ ਹੀ ਪਰਿਵਾਰ ਨੇ ਜਸਮੀਤ ਦੇ ਅਧਿਆਪਕਾਂ ਦਾ ਵੀ ਪੂਰਾ ਸਹਿਯੋਗ ਕਰਨ ਲਈ ਧੰਨਵਾਦ ਕੀਤਾ। ਜਿਨ੍ਹਾਂ ਨੇ ਉਸਨੂੰ ਮੇਹਨਤ ਅਤੇ ਲੱਗਣ ਦੇ ਨਾਲ ਪੜਾਇਆ ਅੱਜ ਇਸ ਮੁਕਾਮ 'ਤੇ ਪਹੁੰਚਾਇਆ।