ਮਲੇਰਕੋਟਲਾ: ਮੀਂਹ ਨਾਲ ਕਿਸਾਨਾਂ ਨੂੰ ਤੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ ਪਰ ਮੀਂਹ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਸ਼ਹਿਰ ਮਲੇਰਕੋਟਲਾ ਵਿਖੇ ਪਏ ਮੀਂਹ ਕਾਰਨ ਮੁੱਖ ਬਜ਼ਾਰ ਜਿਵੇਂਕਿ ਬੱਸ ਸਟੈਂਡ ,ਸਰਹੰਦੀ ਗੇਟ, ਸਰਕਾਰੀ ਹਸਪਤਾਲ ਰੋਡ ਸਣੇ ਕਈ ਜਗ੍ਹਾਵਾਂ ਤੇ ਬਾਰਿਸ਼ ਦਾ ਪਾਣੀ ਭਰ ਗਿਆ ਜਿਸ ਕਰਕੇ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਾਨਸੂਨ ਬਣਿਆ ਜੀ ਦਾ ਜੰਜਾਲ - punjab heavy rainfall
ਮਾਨਸੂਨ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲੀ ਹੀ ਪਰ ਕਈ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਮਲੇਰਕੋਟਲਾ ਵਿਖੇ ਪਏ ਮੀਂਹ ਕਾਰਨ ਮੁੱਖ ਬਜ਼ਾਰ ਵਿਚ ਪਾਣੀ ਭਰ ਗਿਆ ਹੈ। ਪਾਣੀ ਭਰਨ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਫ਼ੋਟੋ
ਮਲੇਰਕੋਟਲਾ ਸਮੇਤ ਪੰਜਾਬ ਦੇ ਕਈ ਹੋਰ ਹਿਸਿਆਂ ਵਿਚ ਭਾਰੀ ਮੀਂਹ ਕਾਰਨ ਜਗ੍ਹਾ ਜਗ੍ਹਾ ਪਾਣੀ ਇਕੱਠਾ ਹੋ ਗਿਆ ਹੈ ਅਤੇ ਲੋਕਾਂ ਨੂੰ ਆਉਣ-ਜਾਣ ਵਿਚ ਤੰਗੀ ਆ ਰਹੀ ਹੈ।