ਸੰਗਰੂਰ:ਵਿਕਾਸ ਕਾਰਜਾਂ ਨੂੰ ਲੈ ਕੇ ਭਵਾਨੀਗੜ੍ਹ ਦਾ ਪਿੰਡ ਬਲਿਆਲ (Balial village of Bhawanigarh) ਇਹਨਾਂ ਦਿਨਾਂ ਵਿੱਚ ਇੱਕ ਵੱਡੀ ਮਿਸਾਲ ਬਣਿਆ ਹੋਇਆ ਹੈ। ਪਿੰਡ ਦੇ ਲੋਕ ਸਰਪੰਚ ਦੇ ਕੰਮਾਂ ਤੋਂ ਖੁਸ਼ ਨਜ਼ਰ ਆ ਰਹੇ ਹਨ। ਪਿੰਡ ਦੇ ਸਰਪੰਚ ਨੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਹਿਯੋਗ ਤੋਂ ਬਿਨਾਂ ਇਹ ਵਿਕਾਸ ਕਾਰਜ ਕਰਵਾਉਣੇ ਸੰਭਵ ਨਹੀਂ ਸਨ।
ਇਹ ਵੀ ਪੜੋ:Chhath Puja 2022: ਕਦੋਂ ਸ਼ੁਰੂ ਹੋ ਰਹੀ ਹੈ ਛਠ ਪੂਜਾ? ਮਹੂਰਤ, ਪੂਜਾ ਦਾ ਸਮਾਂ ਤੇ ਮਹੱਤਤਾ
ਦੱਸ ਦਈਏ ਕਿ ਪਿੰਡ ਵਿੱਚ 16 ਲੱਖ ਰੁਪਏ ਦੀ ਲਾਗਤ ਨਾਲ ਇੱਕ ਸਟੇਡੀਅਮ ਬਣਾਇਆ ਗਿਆ ਹੈ, ਜਿੱਥੇ 400 ਮੀਟਰ ਦਾ ਟਰੈਕ ਬਣਿਆ ਹੋਇਆ ਹੈ। ਇਸ ਸਟੇਡੀਅਮ ਵਿੱਚ ਪਿੰਡ ਵਾਸੀਆਂ ਦੇ ਨਾਲ ਨਾਲ 3 ਸਕੂਲਾਂ ਦੇ ਵਿਦਿਆਰਥੀ ਵੀ ਇੱਥੇ ਖੇਡਣ ਆਉਂਦੇ ਹਨ, ਕਿਉਂਕਿ ਉਨ੍ਹਾਂ ਦੇ ਸਕੂਲ ਦਾ ਗਰਾਊਂਡ ਇਸ ਪਿੰਡ ਦੇ ਸਟੇਡੀਅਮ ਦੇ ਮੁਕਾਬਲੇ ਬਹੁਤ ਛੋਟਾ ਹੈ। ਉਥੇ ਹੀ ਹੁਣ ਪਿੰਡ ਵਿੱਚ ਕ੍ਰਿਕਟ ਗਰਾਊਂਡ ,ਜ਼ਿੰਮ ਦਾ ਸਮਾਨ, ਇਕ ਬਾਸਕਟਬਾਲ ਅਤੇ ਇੱਕ ਵਾਲੀਬਾਲ ਦਾ ਗਰਾਊਂਡ ਦਾ ਨਿਰਮਾਣ ਵੀ ਸ਼ੁਰੂ ਹੋ ਚੁੱਕਿਆ ਹੈ।