ਪੰਜਾਬ

punjab

ETV Bharat / state

ਹਵਸ ਦਾ ਸ਼ਿਕਾਰ ਹੋਣੋਂ ਬਚੀ 9 ਸਾਲਾਂ ਬੱਚੀ - sangrur

ਧੂਰੀ ਦੇ ਨੇੜਲੇ ਪਿੰਡ ਮੀਰਹੇੜੀ ਵਿਖੇ 9 ਸਾਲਾਂ ਬੱਚੀ ਨਾਲ ਇੱਕ ਵਿਅਕਤੀ ਵੱਲੋਂ ਬਲਾਤਕਾਰ ਕਰਨ ਦੀ ਕੀਤੀ ਗਈ ਕੋਸ਼ਿਸ਼, ਪੁਲਿਸ ਵੱਲੋਂ ਮੁਕੱਦਮਾ ਦਰਜ।

9 ਸਾਲਾਂ ਬੱਚੀ ਦਾ ਹਵਸ਼ ਤੋਂ ਹੋਇਆ ਬਚਾਅ

By

Published : Jul 13, 2019, 9:59 PM IST

ਧੂਰੀ : ਬੱਚੀਆਂ ਨਾਲ ਬਲਾਤਕਾਰ ਦੇ ਮਾਮਲੇ ਦਿਨ-ਬ-ਦਿਨ ਵਧਦੇ ਹੀ ਜਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਪਿੰਡ ਮੀਰਹੇੜੀ ਵਿਖੇ 9 ਸਾਲਾਂ ਬੱਚੀ ਨਾਲ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਬਲਾਤਕਾਰ ਕਰਨ ਦੀ ਕੋਸ਼ਿਸ਼ ਦਾ ਆਇਆ ਹੈ।

ਵੇਖੋ ਵੀਡਿਉ।

ਇਸ ਮੌਕੇ ਥਾਣਾ ਸਦਰ ਧੂਰੀ ਦੇ ਐੱਸਐੱਚਓ ਹਰਵਿੰਦਰ ਸਿੰਘ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਕ 25 ਸਾਲਾ ਪਰਗਟ ਸਿੰਘ ਨਾਂਅ ਦੇ ਵਿਅਕਤੀ ਵੱਲੋਂ ਪਿੰਡ ਦੀ ਹੀ ਇੱਕ 9 ਸਾਲਾਂ ਬੱਚੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ।

ਪੁਲਿਸ ਨੇ ਦੱਸਿਆ ਕਿ ਉਕਤ ਨੌਜਵਾਨ ਉਸ ਸਮੇਂ ਘਰ ਅੰਦਰ ਵੜਿਆ ਜਦੋਂ ਘਰ ਕੋਈ ਵੀ ਨਹੀਂ ਸੀ। ਨੌਜਵਾਨ ਉਸ ਬੱਚੀ ਨੂੰ ਘਰ ਦੇ ਇੱਕ ਕਮਰੇ ਅੰਦਰ ਲੈ ਗਿਆ, ਪਰ ਉਸੇ ਦੌਰਾਨ ਬੱਚੀ ਦੀ ਮਾਂ ਵੀ ਘਰ ਆ ਗਈ ਤੇ ਜਿਵੇਂ ਹੀ ਬੱਚੀ ਦੀ ਮਾਂ ਘਰ ਅੰਦਰ ਦਾਖ਼ਲ ਹੋਈ ਉਕਤ ਨੌਜਵਾਨ ਬੱਚੀ ਛੱਡ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ : ਆਟੋ ਐਂਬੂਲੈਂਸ ਵਾਲਾ ਬਣਿਆ 'ਦਿੱਲੀ ਦਾ ਫ਼ਰਿਸ਼ਤਾ'

ਪੁਲਿਸ ਨੇ ਉਕਤ ਨੌਜਵਾਨ ਦੇ ਵਿਰੁੱਧ ਪਰਚਾ ਦਰਜ ਕਰ ਲਿਆ ਹੈ ਜੋ ਕਿ ਭੱਜਣ ਵਿੱਚ ਕਾਮਯਾਬ ਹੋ ਗਿਆ। ਉਸ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ABOUT THE AUTHOR

...view details