ਪੰਜਾਬ

punjab

ETV Bharat / state

ਵਪਾਰੀ ਦੀਆਂ 20 ਮੱਝਾਂ ਨਹਿਰ 'ਚ ਰੁੜ੍ਹੀਆਂ, ਦਰਜਨ ਤੋਂ ਵੱਧ ਦੀ ਹੋਈ ਮੌਤ

ਸੰਗਰੂਰ ਦੇ ਪਿੰਡ ਫੁੰਮਣਵਾਲਾ ਨੇੜੇ ਨਹਿਰ ਦੀ ਪਟੜੀ 'ਤੇ ਜਾ ਰਹੀਆਂ 20 ਦੇ ਕਰੀਬ ਬੇਜੁਬਾਨ ਮੱਝਾਂ ਨਹਿਰ ਦੇ ਪਾਣੀ ਦੇ ਤੇਜ਼ ਬਹਾਅ 'ਚ ਰੁੜ੍ਹ ਗਈਆਂ ਹਨ। ਪੀੜਤ ਵਪਾਰੀ ਦੀਆਂ ਦਰਜਨ ਤੋਂ ਵੱਧ ਮੱਝਾਂ ਦੀ ਮੌਤ ਹੋ ਗਈ ਹੈ ਜਦਕਿ 7 ਮੱਝਾਂ ਨੂੰ ਲੋਕਾਂ ਦੀ ਮਦਦ ਨਾਲ ਜਿਉਂਦਾ ਬਚਾ ਲਿਆ ਗਿਆ ਹੈ। ਵਪਾਰੀ ਨੇ ਦੱਸਿਆ ਕਿ ਇਹ ਹਾਦਸੇ ਵਿੱਚ ਉਸਦਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ।

ਵਪਾਰੀ ਦੀਆਂ 20 ਮੱਝਾਂ ਨਹਿਰ 'ਚ ਰੁੜ੍ਹੀਆਂ
ਵਪਾਰੀ ਦੀਆਂ 20 ਮੱਝਾਂ ਨਹਿਰ 'ਚ ਰੁੜ੍ਹੀਆਂ

By

Published : Jun 28, 2022, 8:56 PM IST

ਸੰਗਰੂਰ: ਜ਼ਿਲ੍ਹੇ ਦੇ ਪਿੰਡ ਫੁੰਮਣਵਾਲ ਨੇੜੇ ਨਹਿਰ ਦੀ ਪਟੜੀ 'ਤੇ ਜਾ ਰਹੀਆਂ 20 ਦੇ ਕਰੀਬ ਬੇਜੁਬਾਨ ਮੱਝਾਂ ਨਹਿਰ ਦੇ ਪਾਣੀ ਦੇ ਤੇਜ਼ ਬਹਾਅ 'ਚ ਰੁੜ੍ਹ ਗਈਆਂ ਹਨ। ਜਿਨ੍ਹਾਂ ਨੂੰ ਅਗਲੇ ਪਿੰਡ ਨਦਾਮਪੁਰ ਨੇੜੇ ਲੋਕਾਂ ਦੀ ਸਹਾਇਤਾ ਨਾਲ ਭਾਰੀ ਮੁਸ਼ੱਕਤ ਦੇ ਬਾਅਦ ਨਹਿਰ 'ਚੋਂ ਕੱਢਿਆ ਗਿਆ। ਇਸ ਦੌਰਾਨ 20 ਮੱਝਾਂ 'ਚੋਂ 7 ਨੂੰ ਨਹਿਰ 'ਚੋਂ ਕੱਢ ਕੇ ਜਿਉਂਦਾ ਬਚਾ ਲਿਆ ਗਿਆ ਜਦੋਂਕਿ 13 ਮੱਝਾਂ ਪਾਣੀ 'ਚ ਡੁੱਬ ਜਾਣ ਕਾਰਨ ਮਰ ਗਈਆਂ।

ਜਾਣਕਾਰੀ ਦਿੰਦਿਆਂ ਮੱਝਾਂ ਦੇ ਮਾਲਕ ਰੌਸ਼ਨ ਦੀਨ ਨਿਵਾਸੀ ਪਿੰਡ ਧੂਰਾ (ਧੂਰੀ) ਨੇ ਦੱਸਿਆ ਕਿ ਉਹ ਮੱਝਾਂ ਦਾ ਵਪਾਰ ਕਰਦਾ ਹੈ। ਵੱਖ-ਵੱਖ ਪਿੰਡਾਂ 'ਚੋਂ ਮੱਝਾਂ ਖਰੀਦ ਕੇ ਅੱਗੇ ਵੇਚਦੇ ਕਰਦੇ ਹਨ। ਪੀੜਤ ਨੇ ਦੱਸਿਆ ਕਿ ਅੱਜ ਵੀ ਉਹ ਪਿੰਡ ਫੰਮਣਵਾਲ ਤੋਂ ਨਹਿਰ ਦੀ ਪਟੜੀ ਰਾਹੀਂ ਨਦਾਮਪੁਰ ਪਿੰਡ ਹੋ ਕੇ ਸਮਾਣਾ ਸ਼ਹਿਰ ਨੂੰ ਜਾ ਰਹੇ ਸਨ ਤਾਂ ਰਸਤੇ ਵਿੱਚ ਜਾਂਦੇ ਸਮੇਂ ਕੁੱਝ ਮੱਝਾਂ ਅਚਾਨਕ ਨਹਿਰ ਵਿੱਚ ਉੱਤਰ ਗਈਆਂ ਤੇ ਬਾਕੀ ਮੱਝਾਂ ਵੀ ਉਨ੍ਹਾਂ ਨੂੰ ਦੇਖ ਕੇ ਪਿੱਛੇ ਪਿੱਛੇ ਹੀ ਨਹਿਰ ਵਿੱਚ ਉਤਰ ਗਈਆਂ।

ਵਪਾਰੀ ਦੀਆਂ 20 ਮੱਝਾਂ ਨਹਿਰ 'ਚ ਰੁੜ੍ਹੀਆਂ

ਰੌਸ਼ਨਦੀਨ ਨੇ ਦੱਸਿਆ ਕਿ ਨਹਿਰ 'ਚ ਪਾਣੀ ਦੇ ਵਹਾਅ ਤੇਜ਼ ਹੋਣ ਕਾਰਨ ਸਾਰੀਆਂ ਮੱਝਾਂ ਪਾਣੀ ਵਿੱਚ ਰੁੜ੍ਹ ਗਈਆਂ ਤੇ ਰੁੜ੍ਹਦੀਆਂ ਹੋਈਆਂ ਮੱਝਾਂ ਨਦਾਮਪੁਰ ਪਿੰਡ ਕੋਲ ਪਹੁੰਚ ਗਈਆਂ ਜਿੱਥੇ ਰੌਲਾ ਪਾਉਣ 'ਤੇ ਸਥਾਨਕ ਲੋਕਾਂ ਤੇ ਰਾਹਗੀਰਾਂ ਦੀ ਮਦਦ ਨਾਲ ਹਾਈਡਲ ਪ੍ਰੋਜੈਕਟ ਨਜਦੀਕ 7 ਮੱਝਾਂ ਨੂੰ ਸਹੀ ਸਲਾਮਤ ਕੱਢਿਆ ਗਿਆ ਤੇ ਬਾਕੀ 13 ਮੱਝਾਂ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਈਆਂ।

ਉਨ੍ਹਾਂ ਦੱਸਿਆ ਕਿ ਪਾਣੀ 'ਚ ਰੁੜੀਆਂ 13 ਮੱਝਾਂ 'ਚੋਂ 9 ਮਰੀਆਂ ਮੱਝਾਂ ਨੂੰ ਵੀ ਬਾਹਰ ਕੱਢ ਲਿਆ ਗਿਆ ਤੇ ਬਾਕੀ ਰੁੜ੍ਹੀਆਂ 4 ਮੱਝਾਂ ਦਾ ਕੁੱਝ ਪਤਾ ਨਹੀਂ ਲੱਗ ਸਕਿਆ। ਵਪਾਰੀ ਰੌਸ਼ਨਦੀਨ ਨੇ ਦੱਸਿਆ ਕਿ ਇੱਕ ਮੱਝ ਦੀ ਕੀਮਤ ਇੱਕ ਤੋਂ ਸਵਾ ਲੱਖ ਰੁਪਏ ਦੇ ਕਰੀਬ ਸੀ ਤੇ ਇਸ ਘਟਨਾ 'ਚ ਉਸਦਾ ਕਰੀਬ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਰੌਸ਼ਨਦੀਨ ਨੇ ਪ੍ਰਸ਼ਾਸਨ ਤੋਂ ਉਸਦੀ ਮਾਲੀ ਮਦਦ ਕਰਨ ਦੀ ਗੁਹਾਰ ਲਗਾਈ ਹੈ।

ਇਹ ਵੀ ਪੜ੍ਹੋ:ਤੈਸ਼ ’ਚ ਆਕੇ ਸ਼ਖ਼ਸ ’ਤੇ ਗੋਲੀ ਚਲਾਉਣ ਵਾਲਾ ASI ਸਸਪੈਂਡ

ABOUT THE AUTHOR

...view details