ਮੋਹਾਲੀ: ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜਿਸ ਤਰੀਕੇ ਦੇ ਨਾਲ ਮਰੀਜ਼ਾਂ ਦੀ ਸੰਖਿਆ ਵੱਧ ਰਹੀ ਹੈ। ਉੱਥੇ ਲੋਕਾਂ ਵਿੱਚ ਵੀ ਟੀਕਾਕਰਨ ਨੂੰ ਲੈ ਕੇ ਰੁਝਾਨ ਵਧਿਆ। ਜਿਸ ਦੇ ਚੱਲਦਿਆਂ, ਜਿੱਥੇ ਹਸਪਤਾਲਾਂ ਵਿੱਚ ਟੀਕਾਕਰਨ ਨੂੰ ਲੈ ਕੇ ਭੀੜ ਲੱਗਣੀ ਸ਼ੁਰੂ ਹੋ ਗਈ ਹੈ। ਉੱਥੇ ਹੀ ਵੈਕਸੀਨ ਸੈਂਟਰਾਂ ਤੇ ਲਾਪ੍ਰਵਾਹੀਆਂ ਵੀ ਨਜ਼ਰ ਆ ਰਹੀਆਂ ਹਨ। ਮੋਹਾਲੀ ਬੀ.ਆਰ.ਡਾ਼ ਅੰਬੇਦਕਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਵਿਖੇ ਵੈਕਸੀਨੇਸ਼ਨ ਸੈਂਟਰ ਤੇ ਮੋਹਾਲੀ ਫੇਸ 7 ਦੀ ਰਹਿਣ ਵਾਲੀ 70 ਸਾਲਾ ਦੀ ਸਵਰਨ ਲਤਾ ਨੂੰ ਗਲਤ ਡੋਜ਼ ਲਾ ਦਿੱਤੀ ਗਈ।
ਮੋਹਾਲੀ 'ਚ ਡਾਕਟਰ ਨੇ ਬਜ਼ੁਰਗ ਮਹਿਲਾ ਨੂੰ ਗਲਤ ਡੋਜ਼.... - ਬਜ਼ੁਰਗ ਮਹਿਲਾ
ਮੋਹਾਲੀ ਬੀ.ਆਰ.ਡਾ਼ ਅੰਬੇਦਕਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਵਿਖੇ ਵੈਕਸੀਨੇਸ਼ਨ ਸੈਂਟਰ ਤੇ ਮੋਹਾਲੀ ਫੇਸ 7 ਦੀ ਰਹਿਣ ਵਾਲੀ 70 ਸਾਲਾ ਦੀ ਸਵਰਨ ਲਤਾ ਨੂੰ ਗਲਤ ਡੋਜ਼ ਲਾ ਦਿੱਤੀ ਗਈ।
ਮਹਿਲਾ ਨੇ ਜਾਣਕਾਰੀ ਦਿੱਤੀ ਕਿ ਉਸ ਨੂੰ ਪਹਿਲੀ ਡੋਜ਼ ਵੈਕਸੀਨ ਦੀ ਲੱਗੀ ਸੀ। ਜਦੋਂ ਦੂਸਰੀ ਡੋਜ਼ ਲਗਾਉਣ ਗਈ ਤਾਂ ਉਸ ਨੂੰ ਗਲਤ ਲਗਾ ਦਿੱਤੀ ਗਈ। ,ਉਨ੍ਹਾਂ ਕਿਹਾ ਉਹ ਟੀਕਾ ਲਗਵਾਉਣ ਵੇਲੇ ਮੌਜੂਦ ਸਟਾਫ ਨੂੰ ਆਖਦੀ ਵੀ ਰਹੀ, ਕਿ ਉਸਨੂੰ ਪਹਿਲਾ ਕਰੋਨਾ ਵੈਕਸੀਨ ਲੱਗੀ ਹੈ। ਪਰ ਸਟਾਫ ਨੇ ਉਹਨਾਂ ਦੀ ਗੱਲ ਨਾ ਸੁਣਦੇ ਟੀਕਾ ਲਾ ਦਿੱਤਾ। ਹਾਲਾਂਕਿ ਫਿਲਹਾਲ ਮਹਿਲਾ ਠੀਕ ਹੈ। ਪਰ ਪਰੇਸ਼ਾਨੀ ਕਾਰਨ ਔਰਤ ਦਾ ਕਹਿਣਾ ਉਸਨੂੰ ਨੀਂਦ ਨਹੀਂ ਆ ਰਹੀ ।
ਓਥੇ ਹੀ ਇਸ ਬਾਰੇ ਜਦੋ ਮੋਹਾਲੀ ਸਿਵਲ ਸਰਜਨ ਡਾਕਟਰ ਅਦਾਰਸ਼ਪਾਲ ਕੌਰ ਨਾਲ ਫੋਨ ਤੇ ਗਲੱਬਤ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਕੇਸ ਉਨ੍ਹਾਂ ਨੂੰ ਧਿਆਨ ਵਿੱਚ ਨਹੀਂ ਹੈ। ਪਰ ਉਹ ਪਤਾ ਕਰਵਾ ਲੈਂਦੇ ਹਨ ਕਿ ਇਹ ਕਿਵੇਂ ਹੋਇਆ। ਉੱਥੇ ਹੀ ਡਾਕਟਰ ਐਚ.ਕੇ.ਖਰਬੰਦਾ ਨੇ ਜਾਣਕਾਰੀ ਦਿੱਤੀ ਕਿ ਇਹ ਸਿਧੇ ਤੌਰ ਤੇ ਲਾਪਰਵਾਹੀ ਹੈ। ਇਸਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਹੁਣ ਉਸ ਔਰਤ ਨੂੰ ਇੱਕ ਟੈਸਟ ਕਰਵਾਉਣਾ ਪਵੇਗਾ। ਜਿਸ ਵਿਚ ਪਤਾ ਚਲੇਗਾ ਕਿ ਉਸਦੀ ਸਰੀਰ ਨੂੰ ਨੁਕਸਾਨ ਹੈ ਜਾਂ ਨਹੀਂ ਅਤੇ ਉਸ ਤੋਂ ਬਾਅਦ ਉਸ ਹਿਸਾਬ ਨਾਲ ਇੱਕ ਹੋਰ ਟੀਕਾ ਲਾਗਵਾਉਣਾ ਪਵੇਗਾ।