ਮੋਹਾਲੀ: ਪੁਲਿਸ ਨੇ ਹਾਲ ਹੀ ਵਿੱਚ ਗ੍ਰਿਫ਼ਤਾਰ ਕੀਤੇ ਖ਼ਾਲਿਸਤਾਨੀ ਸਮਰਥਕ ਲਖਬੀਰ ਸਿੰਘ ਅਤੇ ਸੁਰਿੰਦਰ ਕੌਰ ਨੂੰ ਮੋਹਾਲੀ ਕੋਰਟ ਵਿੱਚ ਪੇਸ਼ ਕੀਤਾ। ਅਦਾਲਤ ਨੇ ਲਖਬੀਰ ਸਿੰਘ ਨੂੰ ਇੱਕ ਦਿਨ ਦੀ ਰਿਮਾਂਡ ਤੇ ਸੁਰਿੰਦਰ ਕੌਰ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਮੋਹਾਲੀ ਕੋਰਟ ਵਿੱਚ 2 ਖਾਲਿਸਤਾਨੀ ਸਮਰਥਕਾਂ ਦੀ ਹੋਈ ਪੇਸ਼ੀ
ਪੁਲਿਸ ਨੇ ਹਾਲ ਹੀ ਵਿੱਚ ਗ੍ਰਿਫ਼ਤਾਰ ਕੀਤੇ ਖ਼ਾਲਿਸਤਾਨੀ ਸਮਰਥਕ ਲਖਬੀਰ ਸਿੰਘ ਅਤੇ ਸੁਰਿੰਦਰ ਕੌਰ ਨੂੰ ਮੋਹਾਲੀ ਕੋਰਟ ਵਿੱਚ ਪੇਸ਼ ਕੀਤਾ। ਅਦਾਲਤ ਨੇ ਲਖਬੀਰ ਸਿੰਘ ਨੂੰ ਇੱਕ ਦਿਨ ਦੀ ਰਿਮਾਂਡ ਤੇ ਸੁਰਿੰਦਰ ਕੌਰ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਦੱਸਣਯੋਗ ਹੈ ਕਿ ਪੁਲਿਸ ਵੱਲੋਂ ਦੋਹਾਂ ਮੁਲਜ਼ਮਾਂ ਨੂੰ 2 ਦਿਨ ਦੀ ਰਿਮਾਂਡ ਤੋਂ ਬਾਅਦ ਪੇਸ਼ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਦੋਵੇਂ ਦੋਸ਼ੀ ਖ਼ੁਲਾਸਾ ਕਰ ਚੁੱਕੇ ਹਨ ਕਿ ਪੰਜਾਬ ਵਿੱਚ ਇੱਕ ਗ੍ਰੇਨੇਡ ਦੀ ਖੇਪ ਆਉਣ ਵਾਲੀ ਸੀ।
ਪੁਲਿਸ ਵੱਲੋਂ ਫੜ੍ਹੇ ਗਏ ਮੁਲਜ਼ਮਾਂ ਵਿੱਚ ਸੁਰਿੰਦਰ ਕੌਰ ਨਾਂਅ ਦੀ ਔਰਤ ਲੁਧਿਆਣਾ ਵਿੱਚ ਨਰਸ ਦੇ ਤੌਰ ਕੰਮ ਕਰ ਰਹੀ ਸੀ, ਜਦਕਿ ਲਖਬੀਰ ਸਿੰਘ 2 ਮਹੀਨੇ ਪਹਿਲਾਂ ਹੀ ਦੁਬਈ ਤੋਂ ਪਰਤਿਆ। ਅਗਲੇਰੀ ਕਰਵਾਈ ਵਿੱਚ ਪੁਲਿਸ ਨੇ ਕਿਹਾ ਕਿ ਦੋਹਾਂ ਮੁਲਜ਼ਮਾਂ ਦੇ ਬੈਂਕ ਖਾਤਾ ਵਿਦੇਸ਼ਾਂ ਦੇ ਵਿੱਚ ਹਨ, ਜਿਨ੍ਹਾਂ ਵਿੱਚ ਕਾਫ਼ੀ ਪੈਸੇ ਵੀ ਪਾਏ ਗਏ ਹਨ। ਪੁਲਿਸ ਨੇ ਖ਼ੁਲਾਸਾ ਕੀਤਾ ਕਿ ਦੋਵੇਂ ਮੁਲਜ਼ਮ ਉਨ੍ਹਾਂ ਪੈਸਿਆਂ ਨਾਲ ਪੰਜਾਬ ਵਿੱਚ ਹੋਰ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਫੰਡਿੰਗ ਕਰ ਰਹੇ ਸਨ।