ਮੁਹਾਲੀ:ਵੀਹ ਹਜਾਰ ਦੇ ਕਰੀਬ ਦੀ ਆਬਾਦੀ ਵਾਲਾ ਪਿੰਡ ਸੁਹਾਣਾ ਜੋ ਕਿ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਵਿਧਾਨ ਸਭਾ ਹਲਕਾ ਹੈ ਇਥੇ ਪਿਛਲੇ ਵੀਹ ਦਿਨਾਂ ਤੋਂ ਕੋਵਿਡ ਵੈਕਸੀਨ ਪੂਰੀ ਤਰ੍ਹਾਂ ਤੋਂ ਖਤਮ ਹੋ ਗਈ ਹੈ ਤੇ ਲੋਕਾਂ ਨਹੀਂ ਲੱਗ ਰਹੀ।ਜੇ ਪਿੰਡ ਸੁਹਾਣਾ ਦੀ ਗੱਲ ਕਰੀਏ ਤਾਂ ਇੱਥੇ ਪਹਿਲਾਂ ਦੋ ਸੌ ਤੋਂ ਲੈ ਕੇ ਢਾਈ ਸੌ ਦੇ ਕਰੀਬ ਜਿਹੜੀ ਹਫ਼ਤੇ ਚ ਦੋ ਵਾਰ ਵੈਕਸੀਨ ਲਾਈ ਜਾਂਦੀ ਸੀ ਪਰ ਅੱਜ ਹਾਲਾਤ ਇਹ ਹੈ ਕਿ ਰੋਜ਼ਾਨਾ ਸੌ ਤੋਂ ਡੇਢ ਸੌ ਲੋਕ ਇੱਥੇ ਬਰੋਟੀਵਾਲਾ ਧਰਮਸ਼ਾਲਾ ਵਿੱਚ ਚੱਲ ਰਹੀ ਡਿਸਪੈਂਸਰੀ ਵਿਚ ਵੈਕਸੀਨ ਦੇ ਮਾਮਲੇ ਨੂੰ ਲੈ ਕੇ ਆਉਂਦੇ ਹਨ ਪਰ ਉਨਾਂ ਨੂੰ ਨਿਰਾਸ਼ ਹੋ ਕੇ ਆਪਣੇ ਘਰ ਵਾਪਸ ਜਾਣਾ ਪੈਂਦਾ ਹੈ ।
ਸਿਹਤ ਮੰਤਰੀ ਦੇ ਹਲਕੇ ‘ਚ ਵੈਕਸੀਨ ਦੀ ਘਾਟ ਕਾਰਨ ਮੱਚੀ ਹਾਹਾਕਾਰ - coronavirus update
ਸੂਬਾ ਸਰਕਾਰ ਦੇ ਵੱਲੋਂ ਕੋਰੋਨਾ ਨੂੰ ਖਤਮ ਕਰਨ ਦੇ ਲਈ ਕੀਤੇ ਪ੍ਰਬੰਧਾਂ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਪਰ ਸਿਹਤ ਮੰਤਰੀ ਦੇ ਆਪਣੇ ਹਲਕੇ ਸੋਹਾਣਾ ‘ਚ ਵੈਕਸੀਨ ਦੀ ਘਾਟ ਹੋਣ ਕਾਰਨ ਲੋਕਾਂ ਚ ਨਿਰਾਸ਼ਾ ਪਾਈ ਜਾ ਰਹੀ ਹੈ। ਲੋਕਾਂ ਦਾ ਕਹਿਣੈ ਕਿ ਜੇ ਸਿਹਤ ਮੰਤਰੀ ਦੇ ਹਲਕੇ ‘ਚ ਵੈਕਸੀਨ ਖਤਮ ਹੋ ਗਈ ਹੈ ਤਾਂ ਪੰਜਾਬ ਦਾ ਕੀ ਹਾਲ ਹੋਵੇਗਾ।
ਸਿਹਤ ਮੰਤਰੀ ਦੇ ਹਲਕੇ ‘ਚ ਵੈਕਸੀਨ ਦੀ ਘਾਟ ਕਾਰਨ ਮੱਚੀ ਹਾਹਾਕਾਰ