ਮੁਹਾਲੀ : ਕੁਰਾਲੀ ਹਸਪਤਾਲ ਨੂੰ ਅਪਗ੍ਰੇਡ ਅਤੇ ਅਤਿ ਆਧੁਨਿਕ ਸੇਵਾਵਾਂ ਨਾਲ ਲੈਸ ਕਰਨ ਦਾ ਅਹਿਦ ਕਰਕੇ ਚੱਲੀ ਮਾਰਸ਼ਲ ਗਰੁੱਪ ਵੱਲੋਂ ਆਰੰਭੀ ਭੁੱਖ ਹੜਤਾਲ ਪੰਜਵੇਂ ਦਿਨ 'ਚ ਦਾਖਲ ਹੋ ਗਈ। ਨੌਜਵਾਨ ਆਗੂ ਰਣਜੀਤ ਸਿੰਘ ਕਾਕਾ ਮਾਰਸ਼ਲ ਦੀ ਅਗਵਾਈ 'ਚ ਸੁਰਿੰਦਰ ਸਿੰਘ ਲਹਿਲ, ਲਖਵਿੰਦਰ ਸਿੰਘ ਗੋਲਡੀ ਅਰਵਿੰਦ ਧੀਮਾਨ ਭੁੱਖ ਹੜਤਾਲ 'ਤੇ ਬੈਠੇ। ਇਸ ਤੋਂ ਪਹਿਲਾਂ ਸੈਂਕੜੇ ਨੌਜਵਾਨਾਂ ਨੇ ਹਸਪਤਾਲ ਦੀ ਦੁਰਦਸ਼ਾ ਦੱਸ ਕੇ ਅਪਗ੍ਰੇਡ ਕਰਾਉਣ ਲਈ ਜਾਗ੍ਰਿਤੀ ਰੈਲੀ ਕੱਢੀ ਤੇ ਸਿਹਤ ਮੰਤਰੀ ਬਲਬੀਰ ਸਿੱਧੂ ਦਾ ਪੁਤਲਾ ਸਾੜਿਆ।
ਇਸ ਮੌਕੇ ਰਣਜੀਤ ਸਿੰਘ ਕਾਕਾ ਨੇ ਸਪੱਸ਼ਟ ਕੀਤਾ ਕਿ ਸਿਹਤ ਮੰਤਰੀ ਤੇ ਕੁਰਾਲੀ 'ਚ ਉਨ੍ਹਾਂ ਦਾ ਧੜਾ ਹਸਪਤਾਲ ਨੂੰ ਅਪਗ੍ਰੇਡ ਕਰਨ ਪ੍ਰਤੀ ਵਚਨਬੱਧ ਨਹੀਂ ਹੈ।