ਸ੍ਰੀ ਅਨੰਦਪੁਰ ਸਾਹਿਬ: ਅੱਜ ਭਾਰਤੀ ਕਿਸਾਨ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਨੇ ਪਿੰਡ ਖਾਨਪੁਰ ਵਿਖੇ ਕਿਸਾਨ ਅੰਦੋਲਨ ਦੀ ਜਿੱਤ ਲਈ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ। ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਉੱਤੇ ਜਿੱਥੇ ਕਿਸਾਨ ਮੌਜੂਦ ਸਨ, ਉੱਥੇ ਹੀ ਭਾਰਤੀ ਕਿਸਾਨ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਦੇ ਸਰਪ੍ਰਸਤ ਅਤੇ ਅਦਾਕਾਰ ਯੋਗਰਾਜ ਸਿੰਘ ਅਤੇ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸੰਧੂ ਵੀ ਵਿਸ਼ੇਸ਼ ਤੌਰ 'ਤੇ ਆਏ।
ਅਦਾਕਾਰ ਯੋਗਰਾਜ ਸਿੰਘ ਨੇ ਕਿਹਾ ਕਿ ਸੰਘਰਸ਼ ਅਕਸਰ ਲੰਬੇ ਹੀ ਚੱਲਦੇ ਹਨ। ਉਨ੍ਹਾਂ ਕਿਹਾ ਕਿ ਮੁਗਲ ਰਾਜ ਵੇਲੇ 1907 ਵਿੱਚ ਜਿਹੜਾ ਸੰਘਰਸ਼ ਹੋਇਆ ਸੀ ਉਹ 9 ਮਹੀਨੇ ਚੱਲਿਆ ਸੀ। 45 ਹਜ਼ਾਰ ਪ੍ਰਦਰਸ਼ਨਕਾਰੀਆਂ ਨੇ ਆਪਣੀਆਂ ਜਾਨਾਂ ਗਵਾਈਆਂ ਸੀ। ਫਿਰ ਕਿਤੇ ਜਾ ਕੇ ਅੰਗਰੇਜਾਂ ਨੇ ਬਿੱਲ ਵਾਪਸ ਲਏ ਸਨ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਅੱਜ ਦੀਆਂ ਸਰਕਾਰਾਂ ਨੇ ਇਹ ਅੰਦੋਲਨ ਪਹਿਲੀ ਵਾਰ ਦੇਖਿਆ ਹੈ।