ਰੋਪੜ: ਮੁਖ਼ਤਾਰ ਅੰਸਾਰੀ ਨੂੰ ਯੂਪੀ ਵਾਪਸ ਲੈ ਕੇ ਜਾਣ ਲਈ ਬਾਂਦਾ ਪੁਲਿਸ ਅੱਧੀ ਰਾਤ ਰੋਪੜ ਪੁੱਜ ਸਕਦੀ ਹੈ। ਜ਼ਿਕਰਯੋਗ ਹੈ ਕਿ ਮੁਖਤਾਰ ਅੰਸਾਰੀ ਨੂੰ 12 ਦਿਨਾਂ ਦੇ ਅੰਦਰ ਪੰਜਾਬ ਸਰਕਾਰ ਵੱਲੋਂ ਉਤਰ ਪ੍ਰਦੇਸ਼ ਸਰਕਾਰ ਨੂੰ ਸੌਂਪਿਆ ਜਾਣਾ ਹੈ। ਰੋਪੜ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਰੋਪੜ ਜੇਲ੍ਹ ਤੋਂ ਬਾਹਰ ਸੜਕ 'ਤੇ ਬੈਰੀਕੇਡਿੰਗ ਸ਼ੁਰੂ ਕਰ ਦਿੱਤੀ ਗਈ ਹੈ।
ਮੁਖ਼ਤਾਰ ਅੰਸਾਰੀ ਨੂੰ ਲੈ ਕੇ ਜਾਣ ਲਈ ਅੱਧੀ ਰਾਤ ਰੋਪੜ ਪੁੱਜੇਗੀ ਯੂਪੀ ਪੁਲਿਸ - ਅੱਧੀ ਰਾਤ ਰੋਪੜ ਪੁੱਜੇਗੀ ਯੂਪੀ ਪੁਲਿਸ
ਮੁਖ਼ਤਾਰ ਅੰਸਾਰੀ ਨੂੰ ਯੂਪੀ ਵਾਪਸ ਲੈ ਕੇ ਜਾਣ ਲਈ ਬਾਂਦਾ ਪੁਲਿਸ ਅੱਧੀ ਰਾਤ ਰੋਪੜ ਪੁੱਜ ਸਕਦੀ ਹੈ। ਜ਼ਿਕਰਯੋਗ ਹੈ ਕਿ ਮੁਖਤਾਰ ਅੰਸਾਰੀ ਨੂੰ 12 ਦਿਨਾਂ ਦੇ ਅੰਦਰ ਪੰਜਾਬ ਸਰਕਾਰ ਵੱਲੋਂ ਉਤਰ ਪ੍ਰਦੇਸ਼ ਸਰਕਾਰ ਨੂੰ ਸੌਂਪਿਆ ਜਾਣਾ ਹੈ।
ਮੁਖ਼ਤਾਰ ਅੰਸਾਰੀ ਨੂੰ ਲੈ ਕੇ ਜਾਣ ਲਈ ਅੱਧੀ ਰਾਤ ਰੋਪੜ ਪੁੱਜੇਗੀ ਯੂਪੀ ਪੁਲਿਸ
ਬੈਰੀਕੇਡਿੰਗ ਜੇਲ੍ਹ ਦੇ ਦੋਵੇਂ ਦਰਵਾਜਿਆਂ ਤੋਂ ਕਰੀਬ 100-100 ਮੀਟਰ ਦੀ ਦੂਰੀ 'ਤੇ ਕੀਤੀ ਗਈ ਹੈ, ਜਿਸ ਨਾਲ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਸਕੇ। ਪੁਲਿਸ ਵੱਲੋਂ ਹਰ ਆਉਂਦੀ-ਜਾਂਦੀ ਗੱਡੀ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ।
ਦੋ ਗੱਡੀਆਂ ਬੈਰੀਕੇਡਿੰਗ ਦੀਆਂ ਭਰ ਕੇ ਇਸ ਸਮੇਂ ਰੋਪੜ ਜੇਲ੍ਹ ਦੇ ਬਾਹਰ ਲਿਆਂਦੀਆਂ ਗਈਆਂ ਹਨ।