ਰੋਪੜ: ਨਗਰ ਕੌਂਸਲ ਚੋਣਾਂ 'ਚ ਕੱਲ੍ਹ ਰੋਪੜ ਵਿਖੇ ਅਕਾਲੀ ਅਤੇ ਕਾਂਗਰਸੀ ਵਰਕਰਾਂ ਵਿੱਚ ਤੇਜ਼ ਤਲਵਾਰਾਂ ਅਤੇ ਪੱਥਰਾਂ ਨਾਲ ਖੂਨੀ ਝੜਪ ਹੋ ਗਈ ਸੀ, ਜਿਸ ਦੌਰਾਨ ਦੋਵੇਂ ਪਾਸਿਆਂ ਦੇ ਇਕ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਅਤੇ ਅਕਾਲੀ-ਕਾਂਗਰਸੀ ਵਰਕਰਾਂ ਨੇ ਇੱਕ-ਦੂਜੇ ਅਤੇ ਇਸ ਦੇ ਇਲਜ਼ਾਮ ਲਾਏ ਸੀ। ਇਸ ਮਾਮਲੇ ਵਿੱਚ ਰੂਪਨਗਰ ਪੁਲਿਸ ਨੇ ਦੋਵਾਂ ਪਾਸਿਆਂ ਤੋਂ 10 ਵਿਅਕਤੀਆਂ ਦੇ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਨਾਮ ਨਾਲ ਕੇਸ ਦਰਜ ਕੀਤਾ ਹੈ।
ਰੋਪੜ ਪੁਲਿਸ ਵੱਲੋਂ 10-10 ਵਿਅਕਤੀਆਂ ਖ਼ਿਲਾਫ਼ ਕੇਸ ਦਰਜ - ਨਗਰ ਕੌਂਸਲ ਚੋਣਾਂ
ਨਗਰ ਕੌਂਸਲ ਚੋਣਾਂ 'ਚ ਕੱਲ੍ਹ ਰੋਪੜ ਵਿਖੇ ਅਕਾਲੀ ਅਤੇ ਕਾਂਗਰਸੀ ਵਰਕਰਾਂ ਵਿੱਚ ਤੇਜ਼ ਤਲਵਾਰਾਂ ਅਤੇ ਪੱਥਰਾਂ ਨਾਲ ਖੂਨੀ ਝੜਪ ਹੋ ਗਈ ਸੀ ਜਿਸ ਦੌਰਾਨ ਦੋਵੇਂ ਪਾਸਿਆਂ ਦੇ ਇਕ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ। ਅਤੇ ਅਕਾਲੀ ਕਾਂਗਰਸੀ ਵਰਕਰਾਂ ਨੇ ਇਕ ਦੂਜੇ ਅਤੇ ਇਸ ਦੇ ਇਲਜ਼ਾਮ ਲਾਏ ਸੀ। ਇਸ ਮਾਮਲੇ ਵਿੱਚ ਰੂਪਨਗਰ ਪੁਲਿਸ ਨੇ ਦੋਵਾਂ ਪਾਸਿਆਂ ਤੋਂ 10 ਵਿਅਕਤੀਆਂ ਦੇ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਨਾਮ ਨਾਲ ਕੇਸ ਦਰਜ ਕੀਤਾ ਹੈ।
10-10 ਵਿਅਕਤੀਆਂ ਖ਼ਿਲਾਫ਼ ਕੇਸ ਦਰਜ
ਡੀਐਸਪੀ ਰੂਪਨਗਰ ਦਾ ਕਹਿਣਾ ਹੈ ਕਿ ਫਿਲਹਾਲ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।ਦੋਨਾਂ ਧਿਰਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ ਅਤੇ ਸਾਰੇ ਖੇਤਰਾਂ ਨੂੰ ਬੈਰੀਕੇਟਿੰਗ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਆਸ ਪਾਸ ਦੇ ਇਲਾਕਿਆਂ ਦੇ ਵਾਸੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁਲਜ਼ਮ ਪੁਲਿਸ ਦੀ ਪਕੜ ਵਿੱਚ ਹੋਣਗੇ।